26“ ‘ਪਰ ਅਦਾਲਤ ਬੈਠੇਗੀ, ਅਤੇ ਉਸਦੀ ਸ਼ਕਤੀ ਖੋਹ ਲਈ ਜਾਵੇਗੀ ਅਤੇ ਹਮੇਸ਼ਾ ਲਈ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ।
27ਫਿਰ ਸਵਰਗ ਦੇ ਹੇਠਾਂ ਸਾਰੇ ਰਾਜਾਂ ਦੀ ਪ੍ਰਭੂਤਾ, ਸ਼ਕਤੀ ਅਤੇ ਮਹਾਨਤਾ ਸਰਬ ਉੱਚ ਦੇ ਪਵਿੱਤਰ ਲੋਕਾਂ ਨੂੰ ਸੌਂਪ ਦਿੱਤੀ ਜਾਵੇਗੀ। ਉਸਦਾ ਰਾਜ ਇੱਕ ਸਦੀਵੀ ਰਾਜ ਹੋਵੇਗਾ, ਅਤੇ ਸਾਰੇ ਸ਼ਾਸਕ ਉਸਦੀ ਉਪਾਸਨਾ ਕਰਨਗੇ ਅਤੇ ਉਸਦੀ ਪਾਲਣਾ ਕਰਨਗੇ।’
28“ਇਹ ਮਾਮਲੇ ਦਾ ਅੰਤ ਹੈ। ਮੈਂ, ਦਾਨੀਏਲ, ਆਪਣੇ ਵਿਚਾਰਾਂ ਤੋਂ ਬਹੁਤ ਦੁਖੀ ਸੀ, ਅਤੇ ਮੇਰਾ ਚਿਹਰਾ ਫਿੱਕਾ ਪੈ ਗਿਆ ਸੀ, ਪਰ ਮੈਂ ਗੱਲ ਨੂੰ ਆਪਣੇ ਕੋਲ ਰੱਖਿਆ।”