19ਤਦ ਉਸ ਨੇ ਆਖਿਆ, ਕ੍ਰੋਧ ਦੇ ਅੰਤ ਦੇ ਦਿਨਾਂ ਵਿੱਚ ਕੀ ਹੋਵੇਗਾ ਉਹ ਮੈਂ ਤੈਨੂੰ ਦੱਸਦਾ ਹਾਂ ਕਿਉਂ ਜੋ ਅੰਤ ਦੇ ਠਹਿਰਾਏ ਹੋਏ ਸਮੇਂ ਵਿੱਚ ਉਹ ਪੂਰਾ ਹੋ ਜਾਵੇਗਾ।
20ਦੋ ਸਿੰਗਾਂ ਵਾਲਾ ਮੇਂਢਾ ਜੋ ਤੁਸੀਂ ਦੇਖਿਆ ਹੈ ਉਹ ਮਾਦੀ ਅਤੇ ਫ਼ਾਰਸ ਦੇ ਰਾਜਿਆਂ ਨੂੰ ਦਰਸਾਉਂਦਾ ਹੈ।
21ਬਲਵਾਨ ਬੱਕਰਾ ਯੂਨਾਨ ਦਾ ਰਾਜਾ ਹੈ ਅਤੇ ਉਸ ਦੀਆਂ ਅੱਖਾਂ ਦੇ ਵਿਚਕਾਰ ਵੱਡਾ ਸਿੰਙ ਪਹਿਲਾ ਰਾਜਾ ਹੈ।
22ਚਾਰ ਸਿੰਙ ਜਿਨ੍ਹਾਂ ਨੇ ਤੋੜੇ ਹੋਏ ਦੀ ਥਾਂ ਲੈ ਲਈ ਹੈ, ਉਹ ਚਾਰ ਰਾਜਾਂ ਨੂੰ ਦਰਸਾਉਂਦੇ ਹਨ ਜੋ ਉਸ ਦੀ ਕੌਮ ਵਿੱਚੋਂ ਉਭਰਨਗੀਆਂ ਪਰ ਉਹਨਾਂ ਕੋਲ ਇੱਕੋ ਜਿਹੀ ਸ਼ਕਤੀ ਨਹੀਂ ਹੋਵੇਗੀ।
23“ਉਹਨਾਂ ਦੇ ਰਾਜ ਦੇ ਅੰਤ ਦੇ ਸਮੇਂ ਵਿੱਚ ਜਿਸ ਵੇਲੇ ਅਪਰਾਧੀ ਤਾਂ ਇੱਕ ਰਾਜਾ ਕਠੋਰਤਾ ਵਾਲਾ ਮੂੰਹ ਅਤੇ ਭੇਤ ਦੀਆਂ ਗੱਲਾਂ ਬੁੱਝਣ ਵਾਲਾ ਉੱਠੇਗਾ।