ਦਾਨੀਏਲ 8

ਚਾਰ ਸਿੰਙ ਜਿਨ੍ਹਾਂ ਨੇ ਤੋੜੇ ਹੋਏ ਦੀ ਥਾਂ ਲੈ ਲਈ ਹੈ, ਉਹ ਚਾਰ ਰਾਜਾਂ ਨੂੰ ਦਰਸਾਉਂਦੇ ਹਨ ਜੋ ਉਸ ਦੀ ਕੌਮ ਵਿੱਚੋਂ ਉਭਰਨਗੀਆਂ ਪਰ ਉਹਨਾਂ ਕੋਲ ਇੱਕੋ ਜਿਹੀ ਸ਼ਕਤੀ ਨਹੀਂ ਹੋਵੇਗੀ।

Daniel 8:22 (UKJV) Now that being broken, whereas four stood up for it, four kingdoms shall stand up out of the nation, but not in his power.

20ਦੋ ਸਿੰਗਾਂ ਵਾਲਾ ਮੇਂਢਾ ਜੋ ਤੁਸੀਂ ਦੇਖਿਆ ਹੈ ਉਹ ਮਾਦੀ ਅਤੇ ਫ਼ਾਰਸ ਦੇ ਰਾਜਿਆਂ ਨੂੰ ਦਰਸਾਉਂਦਾ ਹੈ।

21ਬਲਵਾਨ ਬੱਕਰਾ ਯੂਨਾਨ ਦਾ ਰਾਜਾ ਹੈ ਅਤੇ ਉਸ ਦੀਆਂ ਅੱਖਾਂ ਦੇ ਵਿਚਕਾਰ ਵੱਡਾ ਸਿੰਙ ਪਹਿਲਾ ਰਾਜਾ ਹੈ।

22ਚਾਰ ਸਿੰਙ ਜਿਨ੍ਹਾਂ ਨੇ ਤੋੜੇ ਹੋਏ ਦੀ ਥਾਂ ਲੈ ਲਈ ਹੈ, ਉਹ ਚਾਰ ਰਾਜਾਂ ਨੂੰ ਦਰਸਾਉਂਦੇ ਹਨ ਜੋ ਉਸ ਦੀ ਕੌਮ ਵਿੱਚੋਂ ਉਭਰਨਗੀਆਂ ਪਰ ਉਹਨਾਂ ਕੋਲ ਇੱਕੋ ਜਿਹੀ ਸ਼ਕਤੀ ਨਹੀਂ ਹੋਵੇਗੀ।

23“ਉਹਨਾਂ ਦੇ ਰਾਜ ਦੇ ਅੰਤ ਦੇ ਸਮੇਂ ਵਿੱਚ ਜਿਸ ਵੇਲੇ ਅਪਰਾਧੀ ਤਾਂ ਇੱਕ ਰਾਜਾ ਕਠੋਰਤਾ ਵਾਲਾ ਮੂੰਹ ਅਤੇ ਭੇਤ ਦੀਆਂ ਗੱਲਾਂ ਬੁੱਝਣ ਵਾਲਾ ਉੱਠੇਗਾ।

24ਉਹ ਬਹੁਤ ਤਾਕਤਵਰ ਬਣ ਜਾਵੇਗਾ, ਪਰ ਆਪਣੀ ਸ਼ਕਤੀ ਨਾਲ ਨਹੀਂ। ਅਤੇ ਉਹ ਅਚਰਜ਼ ਰੀਤੀ ਨਾਲ ਮਾਰ ਸੁੱਟੇਗਾ ਅਤੇ ਸਫ਼ਲ ਹੋਵੇਗਾ ਅਤੇ ਕੰਮ ਕਰੇਗਾ ਅਤੇ ਜ਼ੋਰਾਵਰਾਂ ਨੂੰ ਅਤੇ ਪਵਿੱਤਰ ਲੋਕਾਂ ਨੂੰ ਨਾਸ ਕਰ ਸੁੱਟੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.