ਦਾਨੀਏਲ 9

ਉਸਦੇ ਰਾਜ ਦੇ ਪਹਿਲੇ ਸਾਲ ਵਿੱਚ, ਮੈਂ, ਦਾਨੀਏਲ ਨੇ, ਧਰਮ-ਗ੍ਰੰਥਾਂ ਤੋਂ ਸਮਝਿਆ, ਕਿ ਯਾਹਵੇਹ ਦੇ ਵਚਨ ਅਨੁਸਾਰ ਜੋ ਯਿਰਮਿਯਾਹ ਨਬੀ ਨੂੰ ਦਿੱਤੇ ਗਿਆ ਸੀ, ਕਿ ਯੇਰੂਸ਼ਲੇਮ ਦੀ ਬਰਬਾਦੀ ਸੱਤਰ ਸਾਲਾਂ ਤੱਕ ਰਹੇਗੀ।

Daniel 9:2 (UKJV) In the first year of his reign I Daniel understood by books the number of the years, whereof the word of the LORD came to Jeremiah the prophet, that he would accomplish seventy years in the desolations of Jerusalem.

1ਅਹਸ਼ਵੇਰੋਸ਼ ਦੇ ਪੁੱਤਰ ਦਾਰਾ ਦੇ ਪਹਿਲੇ ਸਾਲ ਵਿੱਚ ਜੋ ਮਾਦੀ ਵੰਸ਼ ਦਾ ਸੀ, ਜਿਸ ਨੂੰ ਬਾਬੇਲ ਦੇ ਰਾਜ ਦਾ ਸ਼ਾਸਕ ਬਣਾਇਆ ਗਿਆ ਸੀ,

2ਉਸਦੇ ਰਾਜ ਦੇ ਪਹਿਲੇ ਸਾਲ ਵਿੱਚ, ਮੈਂ, ਦਾਨੀਏਲ ਨੇ, ਧਰਮ-ਗ੍ਰੰਥਾਂ ਤੋਂ ਸਮਝਿਆ, ਕਿ ਯਾਹਵੇਹ ਦੇ ਵਚਨ ਅਨੁਸਾਰ ਜੋ ਯਿਰਮਿਯਾਹ ਨਬੀ ਨੂੰ ਦਿੱਤੇ ਗਿਆ ਸੀ, ਕਿ ਯੇਰੂਸ਼ਲੇਮ ਦੀ ਬਰਬਾਦੀ ਸੱਤਰ ਸਾਲਾਂ ਤੱਕ ਰਹੇਗੀ।

3ਇਸ ਲਈ ਮੈਂ ਯਾਹਵੇਹ ਪਰਮੇਸ਼ਵਰ ਵੱਲ ਮੁੜਿਆ ਅਤੇ ਪ੍ਰਾਰਥਨਾ ਅਤੇ ਬੇਨਤੀ ਵਿੱਚ, ਵਰਤ ਰੱਖ ਕੇ, ਤੱਪੜ ਅਤੇ ਸੁਆਹ ਵਿੱਚ ਉਹ ਨੂੰ ਬੇਨਤੀ ਕੀਤੀ।

4ਮੈਂ ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਇਕਰਾਰ ਕੀਤਾ: “ਮੈਂ ਯਾਹਵੇਹ, ਆਪਣੇ ਮਹਾਨ ਅਤੇ ਸ਼ਾਨਦਾਰ ਪਰਮੇਸ਼ਵਰ, ਜੋ ਆਪਣੇ ਪਿਆਰ ਦੇ ਨੇਮ ਨੂੰ ਉਹਨਾਂ ਨਾਲ ਰੱਖਦਾ ਹੈ ਜੋ ਉਸਨੂੰ ਪਿਆਰ ਕਰਦੇ ਹਨ ਅਤੇ ਉਸਦੇ ਹੁਕਮਾਂ ਨੂੰ ਮੰਨਦੇ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.