ਦਾਨੀਏਲ 9

ਮੈਂ ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਇਕਰਾਰ ਕੀਤਾ: “ਮੈਂ ਯਾਹਵੇਹ, ਆਪਣੇ ਮਹਾਨ ਅਤੇ ਸ਼ਾਨਦਾਰ ਪਰਮੇਸ਼ਵਰ, ਜੋ ਆਪਣੇ ਪਿਆਰ ਦੇ ਨੇਮ ਨੂੰ ਉਹਨਾਂ ਨਾਲ ਰੱਖਦਾ ਹੈ ਜੋ ਉਸਨੂੰ ਪਿਆਰ ਕਰਦੇ ਹਨ ਅਤੇ ਉਸਦੇ ਹੁਕਮਾਂ ਨੂੰ ਮੰਨਦੇ ਹਨ,

Daniel 9:4 (UKJV) And I prayed unto the LORD my God, and made my confession, and said, O Lord, the great and dreadful God, keeping the covenant and mercy to them that love him, and to them that keep his commandments;

2ਉਸਦੇ ਰਾਜ ਦੇ ਪਹਿਲੇ ਸਾਲ ਵਿੱਚ, ਮੈਂ, ਦਾਨੀਏਲ ਨੇ, ਧਰਮ-ਗ੍ਰੰਥਾਂ ਤੋਂ ਸਮਝਿਆ, ਕਿ ਯਾਹਵੇਹ ਦੇ ਵਚਨ ਅਨੁਸਾਰ ਜੋ ਯਿਰਮਿਯਾਹ ਨਬੀ ਨੂੰ ਦਿੱਤੇ ਗਿਆ ਸੀ, ਕਿ ਯੇਰੂਸ਼ਲੇਮ ਦੀ ਬਰਬਾਦੀ ਸੱਤਰ ਸਾਲਾਂ ਤੱਕ ਰਹੇਗੀ।

3ਇਸ ਲਈ ਮੈਂ ਯਾਹਵੇਹ ਪਰਮੇਸ਼ਵਰ ਵੱਲ ਮੁੜਿਆ ਅਤੇ ਪ੍ਰਾਰਥਨਾ ਅਤੇ ਬੇਨਤੀ ਵਿੱਚ, ਵਰਤ ਰੱਖ ਕੇ, ਤੱਪੜ ਅਤੇ ਸੁਆਹ ਵਿੱਚ ਉਹ ਨੂੰ ਬੇਨਤੀ ਕੀਤੀ।

4ਮੈਂ ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਇਕਰਾਰ ਕੀਤਾ: “ਮੈਂ ਯਾਹਵੇਹ, ਆਪਣੇ ਮਹਾਨ ਅਤੇ ਸ਼ਾਨਦਾਰ ਪਰਮੇਸ਼ਵਰ, ਜੋ ਆਪਣੇ ਪਿਆਰ ਦੇ ਨੇਮ ਨੂੰ ਉਹਨਾਂ ਨਾਲ ਰੱਖਦਾ ਹੈ ਜੋ ਉਸਨੂੰ ਪਿਆਰ ਕਰਦੇ ਹਨ ਅਤੇ ਉਸਦੇ ਹੁਕਮਾਂ ਨੂੰ ਮੰਨਦੇ ਹਨ,

5ਅਸੀਂ ਪਾਪ ਕੀਤਾ ਅਤੇ ਗਲਤੀ ਕੀਤੀ ਹੈ। ਅਸੀਂ ਦੁਸ਼ਟ ਹੋ ਗਏ ਹਾਂ ਅਤੇ ਬਗਾਵਤ ਕੀਤੀ ਹੈ; ਅਸੀਂ ਤੁਹਾਡੇ ਹੁਕਮਾਂ ਅਤੇ ਕਾਨੂੰਨਾਂ ਤੋਂ ਮੂੰਹ ਮੋੜ ਲਿਆ ਹੈ।

6ਅਸੀਂ ਤੇਰੇ ਸੇਵਕਾਂ ਨਬੀਆਂ ਦੀ ਗੱਲ ਨਹੀਂ ਸੁਣੀ ਜਿਨ੍ਹਾਂ ਨੇ ਤੇਰੇ ਨਾਮ ਉੱਤੇ ਸਾਡੇ ਰਾਜਿਆਂ, ਸਾਡੇ ਸਰਦਾਰਾਂ ਅਤੇ ਸਾਡੇ ਪੁਰਖਿਆਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਤੇਰਾ ਬਚਨ ਸੁਣਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.