ਦਾਨੀਏਲ 9

ਅਸੀਂ ਤੇਰੇ ਸੇਵਕਾਂ ਨਬੀਆਂ ਦੀ ਗੱਲ ਨਹੀਂ ਸੁਣੀ ਜਿਨ੍ਹਾਂ ਨੇ ਤੇਰੇ ਨਾਮ ਉੱਤੇ ਸਾਡੇ ਰਾਜਿਆਂ, ਸਾਡੇ ਸਰਦਾਰਾਂ ਅਤੇ ਸਾਡੇ ਪੁਰਖਿਆਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਤੇਰਾ ਬਚਨ ਸੁਣਾਇਆ।

Daniel 9:6 (UKJV) Neither have we hearkened unto your servants the prophets, which spoke in your name to our kings, our princes, and our fathers, and to all the people of the land.

4ਮੈਂ ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਇਕਰਾਰ ਕੀਤਾ: “ਮੈਂ ਯਾਹਵੇਹ, ਆਪਣੇ ਮਹਾਨ ਅਤੇ ਸ਼ਾਨਦਾਰ ਪਰਮੇਸ਼ਵਰ, ਜੋ ਆਪਣੇ ਪਿਆਰ ਦੇ ਨੇਮ ਨੂੰ ਉਹਨਾਂ ਨਾਲ ਰੱਖਦਾ ਹੈ ਜੋ ਉਸਨੂੰ ਪਿਆਰ ਕਰਦੇ ਹਨ ਅਤੇ ਉਸਦੇ ਹੁਕਮਾਂ ਨੂੰ ਮੰਨਦੇ ਹਨ,

5ਅਸੀਂ ਪਾਪ ਕੀਤਾ ਅਤੇ ਗਲਤੀ ਕੀਤੀ ਹੈ। ਅਸੀਂ ਦੁਸ਼ਟ ਹੋ ਗਏ ਹਾਂ ਅਤੇ ਬਗਾਵਤ ਕੀਤੀ ਹੈ; ਅਸੀਂ ਤੁਹਾਡੇ ਹੁਕਮਾਂ ਅਤੇ ਕਾਨੂੰਨਾਂ ਤੋਂ ਮੂੰਹ ਮੋੜ ਲਿਆ ਹੈ।

6ਅਸੀਂ ਤੇਰੇ ਸੇਵਕਾਂ ਨਬੀਆਂ ਦੀ ਗੱਲ ਨਹੀਂ ਸੁਣੀ ਜਿਨ੍ਹਾਂ ਨੇ ਤੇਰੇ ਨਾਮ ਉੱਤੇ ਸਾਡੇ ਰਾਜਿਆਂ, ਸਾਡੇ ਸਰਦਾਰਾਂ ਅਤੇ ਸਾਡੇ ਪੁਰਖਿਆਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਤੇਰਾ ਬਚਨ ਸੁਣਾਇਆ।

7“ਯਾਹਵੇਹ, ਤੂੰ ਧਰਮੀ ਹੈ, ਪਰ ਅੱਜ ਦੇ ਦਿਨ ਇਹ ਸ਼ਰਮਿੰਦਗੀ ਦੀ ਗੱਲ ਹੈ, ਯਹੂਦਾਹ ਦੇ ਲੋਕ ਅਤੇ ਯੇਰੂਸ਼ਲੇਮ ਦੇ ਵਾਸੀ ਅਤੇ ਸਾਰੇ ਇਸਰਾਏਲ, ਨੇੜੇ ਅਤੇ ਦੂਰ, ਉਹਨਾਂ ਸਾਰੇ ਦੇਸ਼ਾਂ ਵਿੱਚ ਜਿੱਥੇ ਤੂੰ ਸਾਡੀ ਬੇਵਫ਼ਾਈ ਦੇ ਕਾਰਨ ਸਾਨੂੰ ਖਿੰਡਾ ਦਿੱਤਾ ਹੈ।

8ਅਸੀਂ ਅਤੇ ਸਾਡੇ ਰਾਜੇ, ਸਾਡੇ ਸਰਦਾਰ ਅਤੇ ਸਾਡੇ ਪੁਰਖੇ ਸ਼ਰਮਿੰਦਾ ਹਾਂ, ਹੇ ਯਾਹਵੇਹ, ਕਿਉਂਕਿ ਅਸੀਂ ਤੇਰੇ ਵਿਰੁੱਧ ਪਾਪ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.