ਦਾਨੀਏਲ 9

“ਯਾਹਵੇਹ, ਤੂੰ ਧਰਮੀ ਹੈ, ਪਰ ਅੱਜ ਦੇ ਦਿਨ ਇਹ ਸ਼ਰਮਿੰਦਗੀ ਦੀ ਗੱਲ ਹੈ, ਯਹੂਦਾਹ ਦੇ ਲੋਕ ਅਤੇ ਯੇਰੂਸ਼ਲੇਮ ਦੇ ਵਾਸੀ ਅਤੇ ਸਾਰੇ ਇਸਰਾਏਲ, ਨੇੜੇ ਅਤੇ ਦੂਰ, ਉਹਨਾਂ ਸਾਰੇ ਦੇਸ਼ਾਂ ਵਿੱਚ ਜਿੱਥੇ ਤੂੰ ਸਾਡੀ ਬੇਵਫ਼ਾਈ ਦੇ ਕਾਰਨ ਸਾਨੂੰ ਖਿੰਡਾ ਦਿੱਤਾ ਹੈ।

Daniel 9:7 (UKJV) O LORD, righteousness belongs unto you, but unto us confusion of faces, as at this day; to the men of Judah, and to the inhabitants of Jerusalem, and unto all Israel, that are near, and that are far off, through all the countries where you have driven them, because of their trespass that they have trespassed against you.

5ਅਸੀਂ ਪਾਪ ਕੀਤਾ ਅਤੇ ਗਲਤੀ ਕੀਤੀ ਹੈ। ਅਸੀਂ ਦੁਸ਼ਟ ਹੋ ਗਏ ਹਾਂ ਅਤੇ ਬਗਾਵਤ ਕੀਤੀ ਹੈ; ਅਸੀਂ ਤੁਹਾਡੇ ਹੁਕਮਾਂ ਅਤੇ ਕਾਨੂੰਨਾਂ ਤੋਂ ਮੂੰਹ ਮੋੜ ਲਿਆ ਹੈ।

6ਅਸੀਂ ਤੇਰੇ ਸੇਵਕਾਂ ਨਬੀਆਂ ਦੀ ਗੱਲ ਨਹੀਂ ਸੁਣੀ ਜਿਨ੍ਹਾਂ ਨੇ ਤੇਰੇ ਨਾਮ ਉੱਤੇ ਸਾਡੇ ਰਾਜਿਆਂ, ਸਾਡੇ ਸਰਦਾਰਾਂ ਅਤੇ ਸਾਡੇ ਪੁਰਖਿਆਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਤੇਰਾ ਬਚਨ ਸੁਣਾਇਆ।

7“ਯਾਹਵੇਹ, ਤੂੰ ਧਰਮੀ ਹੈ, ਪਰ ਅੱਜ ਦੇ ਦਿਨ ਇਹ ਸ਼ਰਮਿੰਦਗੀ ਦੀ ਗੱਲ ਹੈ, ਯਹੂਦਾਹ ਦੇ ਲੋਕ ਅਤੇ ਯੇਰੂਸ਼ਲੇਮ ਦੇ ਵਾਸੀ ਅਤੇ ਸਾਰੇ ਇਸਰਾਏਲ, ਨੇੜੇ ਅਤੇ ਦੂਰ, ਉਹਨਾਂ ਸਾਰੇ ਦੇਸ਼ਾਂ ਵਿੱਚ ਜਿੱਥੇ ਤੂੰ ਸਾਡੀ ਬੇਵਫ਼ਾਈ ਦੇ ਕਾਰਨ ਸਾਨੂੰ ਖਿੰਡਾ ਦਿੱਤਾ ਹੈ।

8ਅਸੀਂ ਅਤੇ ਸਾਡੇ ਰਾਜੇ, ਸਾਡੇ ਸਰਦਾਰ ਅਤੇ ਸਾਡੇ ਪੁਰਖੇ ਸ਼ਰਮਿੰਦਾ ਹਾਂ, ਹੇ ਯਾਹਵੇਹ, ਕਿਉਂਕਿ ਅਸੀਂ ਤੇਰੇ ਵਿਰੁੱਧ ਪਾਪ ਕੀਤਾ ਹੈ।

9ਯਾਹਵੇਹ ਸਾਡਾ ਪਰਮੇਸ਼ਵਰ ਦਿਆਲੂ ਅਤੇ ਮਾਫ਼ ਕਰਨ ਵਾਲਾ ਹੈ, ਭਾਵੇਂ ਅਸੀਂ ਉਸ ਦੇ ਵਿਰੁੱਧ ਬਗਾਵਤ ਕੀਤੀ ਹੈ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.