3ਇਸ ਲਈ ਮੈਂ ਯਾਹਵੇਹ ਪਰਮੇਸ਼ਵਰ ਵੱਲ ਮੁੜਿਆ ਅਤੇ ਪ੍ਰਾਰਥਨਾ ਅਤੇ ਬੇਨਤੀ ਵਿੱਚ, ਵਰਤ ਰੱਖ ਕੇ, ਤੱਪੜ ਅਤੇ ਸੁਆਹ ਵਿੱਚ ਉਹ ਨੂੰ ਬੇਨਤੀ ਕੀਤੀ।
4ਮੈਂ ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਇਕਰਾਰ ਕੀਤਾ: “ਮੈਂ ਯਾਹਵੇਹ, ਆਪਣੇ ਮਹਾਨ ਅਤੇ ਸ਼ਾਨਦਾਰ ਪਰਮੇਸ਼ਵਰ, ਜੋ ਆਪਣੇ ਪਿਆਰ ਦੇ ਨੇਮ ਨੂੰ ਉਹਨਾਂ ਨਾਲ ਰੱਖਦਾ ਹੈ ਜੋ ਉਸਨੂੰ ਪਿਆਰ ਕਰਦੇ ਹਨ ਅਤੇ ਉਸਦੇ ਹੁਕਮਾਂ ਨੂੰ ਮੰਨਦੇ ਹਨ,
5ਅਸੀਂ ਪਾਪ ਕੀਤਾ ਅਤੇ ਗਲਤੀ ਕੀਤੀ ਹੈ। ਅਸੀਂ ਦੁਸ਼ਟ ਹੋ ਗਏ ਹਾਂ ਅਤੇ ਬਗਾਵਤ ਕੀਤੀ ਹੈ; ਅਸੀਂ ਤੁਹਾਡੇ ਹੁਕਮਾਂ ਅਤੇ ਕਾਨੂੰਨਾਂ ਤੋਂ ਮੂੰਹ ਮੋੜ ਲਿਆ ਹੈ।
6ਅਸੀਂ ਤੇਰੇ ਸੇਵਕਾਂ ਨਬੀਆਂ ਦੀ ਗੱਲ ਨਹੀਂ ਸੁਣੀ ਜਿਨ੍ਹਾਂ ਨੇ ਤੇਰੇ ਨਾਮ ਉੱਤੇ ਸਾਡੇ ਰਾਜਿਆਂ, ਸਾਡੇ ਸਰਦਾਰਾਂ ਅਤੇ ਸਾਡੇ ਪੁਰਖਿਆਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਤੇਰਾ ਬਚਨ ਸੁਣਾਇਆ।
7“ਯਾਹਵੇਹ, ਤੂੰ ਧਰਮੀ ਹੈ, ਪਰ ਅੱਜ ਦੇ ਦਿਨ ਇਹ ਸ਼ਰਮਿੰਦਗੀ ਦੀ ਗੱਲ ਹੈ, ਯਹੂਦਾਹ ਦੇ ਲੋਕ ਅਤੇ ਯੇਰੂਸ਼ਲੇਮ ਦੇ ਵਾਸੀ ਅਤੇ ਸਾਰੇ ਇਸਰਾਏਲ, ਨੇੜੇ ਅਤੇ ਦੂਰ, ਉਹਨਾਂ ਸਾਰੇ ਦੇਸ਼ਾਂ ਵਿੱਚ ਜਿੱਥੇ ਤੂੰ ਸਾਡੀ ਬੇਵਫ਼ਾਈ ਦੇ ਕਾਰਨ ਸਾਨੂੰ ਖਿੰਡਾ ਦਿੱਤਾ ਹੈ।