ਬਿਵਸਥਾ 1

ਇਸ ਲਈ ਮੈਂ ਤੁਹਾਡੇ ਗੋਤਾਂ ਦੇ ਮੁਖੀਆਂ, ਬੁੱਧੀਮਾਨ ਅਤੇ ਸਤਿਕਾਰਯੋਗ ਮਨੁੱਖਾਂ ਨੂੰ ਲਿਆ ਅਤੇ ਉਹਨਾਂ ਨੂੰ ਤੁਹਾਡੇ ਉੱਤੇ ਅਧਿਕਾਰ ਰੱਖਣ ਲਈ, ਹਜ਼ਾਰਾਂ, ਸੈਂਕੜੇ, ਪੰਜਾਹਾਂ ਅਤੇ ਦਸਾਂ ਦੇ ਸਰਦਾਰ ਅਤੇ ਕਬੀਲੇ ਦੇ ਅਧਿਕਾਰੀਆਂ ਵਜੋਂ ਨਿਯੁਕਤ ਕੀਤਾ।

Deuteronomy 1:15 (UKJV) So I took the chief of your tribes, wise men, and known, and made them heads over you, captains over thousands, and captains over hundreds, and captains over fifties, and captains over tens, and officers among your tribes.

13ਆਪਣੇ ਹਰੇਕ ਗੋਤ ਵਿੱਚੋਂ ਕੁਝ ਬੁੱਧੀਮਾਨ, ਸਮਝਦਾਰ ਅਤੇ ਸਤਿਕਾਰਯੋਗ ਆਦਮੀਆਂ ਨੂੰ ਚੁਣੋ ਅਤੇ ਮੈਂ ਉਹਨਾਂ ਨੂੰ ਤੁਹਾਡੇ ਉੱਤੇ ਪ੍ਰਧਾਨ ਨਿਯੁਕਤ ਕਰ ਦਿਆਂਗਾ।”

14ਤਦ ਤੁਸੀਂ ਮੈਨੂੰ ਉੱਤਰ ਦਿੱਤਾ, “ਜੋ ਕੁਝ ਤੂੰ ਸਾਨੂੰ ਕਰਨ ਲਈ ਕਿਹਾ ਹੈ ਉਹ ਚੰਗਾ ਹੈ।”

15ਇਸ ਲਈ ਮੈਂ ਤੁਹਾਡੇ ਗੋਤਾਂ ਦੇ ਮੁਖੀਆਂ, ਬੁੱਧੀਮਾਨ ਅਤੇ ਸਤਿਕਾਰਯੋਗ ਮਨੁੱਖਾਂ ਨੂੰ ਲਿਆ ਅਤੇ ਉਹਨਾਂ ਨੂੰ ਤੁਹਾਡੇ ਉੱਤੇ ਅਧਿਕਾਰ ਰੱਖਣ ਲਈ, ਹਜ਼ਾਰਾਂ, ਸੈਂਕੜੇ, ਪੰਜਾਹਾਂ ਅਤੇ ਦਸਾਂ ਦੇ ਸਰਦਾਰ ਅਤੇ ਕਬੀਲੇ ਦੇ ਅਧਿਕਾਰੀਆਂ ਵਜੋਂ ਨਿਯੁਕਤ ਕੀਤਾ।

16ਅਤੇ ਮੈਂ ਉਸ ਸਮੇਂ ਤੁਹਾਡੇ ਨਿਆਂਈਆਂ ਨੂੰ ਹੁਕਮ ਦਿੱਤਾ ਸੀ, “ਆਪਣੇ ਲੋਕਾਂ ਦੇ ਝਗੜਿਆਂ ਨੂੰ ਸੁਣੋ ਅਤੇ ਨਿਰਪੱਖਤਾ ਨਾਲ ਨਿਆਂ ਕਰੋ, ਭਾਵੇਂ ਇਹ ਮੁਕੱਦਮਾ ਦੋ ਇਸਰਾਏਲੀਆਂ ਦਾ ਹੋਵੇ ਜਾਂ ਇੱਕ ਇਸਰਾਏਲੀ ਅਤੇ ਤੁਹਾਡੇ ਵਿਚਕਾਰ ਵੱਸਦੇ ਇੱਕ ਵਿਦੇਸ਼ੀ ਦਾ ਹੋਵੇ।

17ਨਿਆਂ ਕਰਨ ਵਿੱਚ ਪੱਖਪਾਤ ਨਾ ਕਰੋ ਕਿਉਂ ਜੋ ਛੋਟੇ ਅਤੇ ਵੱਡੇ ਦੋਨੋ ਦੀ ਗੱਲ ਸਮਾਨ ਸੁਣੋ, ਤੁਸੀਂ ਕਿਸੇ ਤੋਂ ਨਾ ਡਰੋ ਕਿਉਂਕਿ ਨਿਆਂ ਪਰਮੇਸ਼ਵਰ ਦਾ ਹੈ। ਮੇਰੇ ਕੋਲ ਉਹ ਮੁਕੱਦਮਾ ਲਿਆਓ ਜੋ ਤੁਹਾਡੇ ਲਈ ਬਹੁਤ ਔਖਾ ਹੈ, ਅਤੇ ਮੈਂ ਇਸਨੂੰ ਸੁਣਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.