ਬਿਵਸਥਾ 1

ਆਪਣੇ ਹਰੇਕ ਗੋਤ ਵਿੱਚੋਂ ਕੁਝ ਬੁੱਧੀਮਾਨ, ਸਮਝਦਾਰ ਅਤੇ ਸਤਿਕਾਰਯੋਗ ਆਦਮੀਆਂ ਨੂੰ ਚੁਣੋ ਅਤੇ ਮੈਂ ਉਹਨਾਂ ਨੂੰ ਤੁਹਾਡੇ ਉੱਤੇ ਪ੍ਰਧਾਨ ਨਿਯੁਕਤ ਕਰ ਦਿਆਂਗਾ।”

Deuteronomy 1:13 (UKJV) Take you wise men, and understanding, and known among your tribes, and I will make them rulers over you.

11ਤੁਹਾਡੇ ਪੁਰਖਿਆਂ ਦਾ ਯਾਹਵੇਹ ਤੁਹਾਨੂੰ ਹਜ਼ਾਰ ਗੁਣਾ ਵਧਾਵੇ ਅਤੇ ਤੁਹਾਨੂੰ ਅਸੀਸ ਦੇਵੇ ਜਿਵੇਂ ਉਸਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ!

12ਪਰ ਮੈਂ ਤੁਹਾਡੀਆਂ ਮੁਸੀਬਤਾਂ ਅਤੇ ਤੁਹਾਡੇ ਬੋਝ ਅਤੇ ਤੁਹਾਡੇ ਝਗੜੇ ਸਭ ਇਕੱਲਾ ਕਿਵੇਂ ਝੱਲ ਸਕਦਾ ਹਾਂ?

13ਆਪਣੇ ਹਰੇਕ ਗੋਤ ਵਿੱਚੋਂ ਕੁਝ ਬੁੱਧੀਮਾਨ, ਸਮਝਦਾਰ ਅਤੇ ਸਤਿਕਾਰਯੋਗ ਆਦਮੀਆਂ ਨੂੰ ਚੁਣੋ ਅਤੇ ਮੈਂ ਉਹਨਾਂ ਨੂੰ ਤੁਹਾਡੇ ਉੱਤੇ ਪ੍ਰਧਾਨ ਨਿਯੁਕਤ ਕਰ ਦਿਆਂਗਾ।”

14ਤਦ ਤੁਸੀਂ ਮੈਨੂੰ ਉੱਤਰ ਦਿੱਤਾ, “ਜੋ ਕੁਝ ਤੂੰ ਸਾਨੂੰ ਕਰਨ ਲਈ ਕਿਹਾ ਹੈ ਉਹ ਚੰਗਾ ਹੈ।”

15ਇਸ ਲਈ ਮੈਂ ਤੁਹਾਡੇ ਗੋਤਾਂ ਦੇ ਮੁਖੀਆਂ, ਬੁੱਧੀਮਾਨ ਅਤੇ ਸਤਿਕਾਰਯੋਗ ਮਨੁੱਖਾਂ ਨੂੰ ਲਿਆ ਅਤੇ ਉਹਨਾਂ ਨੂੰ ਤੁਹਾਡੇ ਉੱਤੇ ਅਧਿਕਾਰ ਰੱਖਣ ਲਈ, ਹਜ਼ਾਰਾਂ, ਸੈਂਕੜੇ, ਪੰਜਾਹਾਂ ਅਤੇ ਦਸਾਂ ਦੇ ਸਰਦਾਰ ਅਤੇ ਕਬੀਲੇ ਦੇ ਅਧਿਕਾਰੀਆਂ ਵਜੋਂ ਨਿਯੁਕਤ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.