12ਪਰ ਮੈਂ ਤੁਹਾਡੀਆਂ ਮੁਸੀਬਤਾਂ ਅਤੇ ਤੁਹਾਡੇ ਬੋਝ ਅਤੇ ਤੁਹਾਡੇ ਝਗੜੇ ਸਭ ਇਕੱਲਾ ਕਿਵੇਂ ਝੱਲ ਸਕਦਾ ਹਾਂ?
13ਆਪਣੇ ਹਰੇਕ ਗੋਤ ਵਿੱਚੋਂ ਕੁਝ ਬੁੱਧੀਮਾਨ, ਸਮਝਦਾਰ ਅਤੇ ਸਤਿਕਾਰਯੋਗ ਆਦਮੀਆਂ ਨੂੰ ਚੁਣੋ ਅਤੇ ਮੈਂ ਉਹਨਾਂ ਨੂੰ ਤੁਹਾਡੇ ਉੱਤੇ ਪ੍ਰਧਾਨ ਨਿਯੁਕਤ ਕਰ ਦਿਆਂਗਾ।”
14ਤਦ ਤੁਸੀਂ ਮੈਨੂੰ ਉੱਤਰ ਦਿੱਤਾ, “ਜੋ ਕੁਝ ਤੂੰ ਸਾਨੂੰ ਕਰਨ ਲਈ ਕਿਹਾ ਹੈ ਉਹ ਚੰਗਾ ਹੈ।”
15ਇਸ ਲਈ ਮੈਂ ਤੁਹਾਡੇ ਗੋਤਾਂ ਦੇ ਮੁਖੀਆਂ, ਬੁੱਧੀਮਾਨ ਅਤੇ ਸਤਿਕਾਰਯੋਗ ਮਨੁੱਖਾਂ ਨੂੰ ਲਿਆ ਅਤੇ ਉਹਨਾਂ ਨੂੰ ਤੁਹਾਡੇ ਉੱਤੇ ਅਧਿਕਾਰ ਰੱਖਣ ਲਈ, ਹਜ਼ਾਰਾਂ, ਸੈਂਕੜੇ, ਪੰਜਾਹਾਂ ਅਤੇ ਦਸਾਂ ਦੇ ਸਰਦਾਰ ਅਤੇ ਕਬੀਲੇ ਦੇ ਅਧਿਕਾਰੀਆਂ ਵਜੋਂ ਨਿਯੁਕਤ ਕੀਤਾ।
16ਅਤੇ ਮੈਂ ਉਸ ਸਮੇਂ ਤੁਹਾਡੇ ਨਿਆਂਈਆਂ ਨੂੰ ਹੁਕਮ ਦਿੱਤਾ ਸੀ, “ਆਪਣੇ ਲੋਕਾਂ ਦੇ ਝਗੜਿਆਂ ਨੂੰ ਸੁਣੋ ਅਤੇ ਨਿਰਪੱਖਤਾ ਨਾਲ ਨਿਆਂ ਕਰੋ, ਭਾਵੇਂ ਇਹ ਮੁਕੱਦਮਾ ਦੋ ਇਸਰਾਏਲੀਆਂ ਦਾ ਹੋਵੇ ਜਾਂ ਇੱਕ ਇਸਰਾਏਲੀ ਅਤੇ ਤੁਹਾਡੇ ਵਿਚਕਾਰ ਵੱਸਦੇ ਇੱਕ ਵਿਦੇਸ਼ੀ ਦਾ ਹੋਵੇ।