ਬਿਵਸਥਾ 1

ਤੁਹਾਡਾ ਪਰਮੇਸ਼ਵਰ ਜੋ ਤੁਹਾਡੇ ਅੱਗੇ ਚੱਲ ਰਿਹਾ ਹੈ ਤੁਹਾਡੇ ਲਈ ਲੜੇਗਾ, ਜਿਵੇਂ ਉਹ ਮਿਸਰ ਵਿੱਚ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਲਈ ਲੜਿਆ ਸੀ।

Deuteronomy 1:30 (UKJV) The LORD your God which goes before you, he shall fight for you, according to all that he did for you in Egypt before your eyes;

28ਅਸੀਂ ਕਿੱਥੇ ਜਾ ਸਕਦੇ ਹਾਂ? ਸਾਡੇ ਭਰਾਵਾਂ ਨੇ ਡਰ ਨਾਲ ਸਾਡੇ ਦਿਲ ਤੋੜ ਦਿੱਤੇ ਹਨ। ਉਹ ਕਹਿੰਦੇ ਹਨ, ‘ਕਿ ਉਹ ਲੋਕ ਸਾਡੇ ਨਾਲੋਂ ਮਜ਼ਬੂਤ ਅਤੇ ਉੱਚੇ ਹਨ, ਸ਼ਹਿਰ ਵੱਡੇ ਹਨ, ਕੰਧਾਂ ਅਸਮਾਨ ਤੱਕ ਹਨ। ਅਸੀਂ ਉੱਥੇ ਅਨਾਕੀਆਂ ਨੂੰ ਵੀ ਦੇਖਿਆ।’ ”

29ਤਦ ਮੈਂ ਤੁਹਾਨੂੰ ਕਿਹਾ, “ਘਬਰਾਓ ਨਾ ਅਤੇ ਨਾ ਹੀ ਉਹਨਾਂ ਤੋਂ ਡਰੋ।

30ਤੁਹਾਡਾ ਪਰਮੇਸ਼ਵਰ ਜੋ ਤੁਹਾਡੇ ਅੱਗੇ ਚੱਲ ਰਿਹਾ ਹੈ ਤੁਹਾਡੇ ਲਈ ਲੜੇਗਾ, ਜਿਵੇਂ ਉਹ ਮਿਸਰ ਵਿੱਚ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਲਈ ਲੜਿਆ ਸੀ।

31ਅਤੇ ਉਜਾੜ ਵਿੱਚ, ਉੱਥੇ ਤੁਸੀਂ ਦੇਖਿਆ ਕਿ ਕਿਵੇਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਇਸ ਤਰ੍ਹਾਂ ਚੁੱਕ ਲਿਆ, ਜਿਵੇਂ ਕਿ ਇੱਕ ਪਿਤਾ ਆਪਣੇ ਪੁੱਤਰ ਨੂੰ ਚੁੱਕਦਾ ਹੈ, ਜਦੋਂ ਤੱਕ ਤੁਸੀਂ ਇਸ ਸਥਾਨ ਤੱਕ ਨਹੀਂ ਪਹੁੰਚ ਗਏ।”

32ਇਸ ਦੇ ਬਾਵਜੂਦ ਵੀ ਤੁਸੀਂ ਆਪਣੇ ਪਰਮੇਸ਼ਵਰ ਉੱਤੇ ਭਰੋਸਾ ਨਹੀਂ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.