ਬਿਵਸਥਾ 1

ਸਿਵਾਏ ਯ਼ਫੁੰਨੇਹ ਦੇ ਪੁੱਤਰ ਕਾਲੇਬ ਦੇ। ਉਹ ਇਸਨੂੰ ਦੇਖੇਗਾ, ਅਤੇ ਮੈਂ ਉਸਨੂੰ ਅਤੇ ਉਸਦੇ ਉੱਤਰਾਧਿਕਾਰੀਆਂ ਨੂੰ ਉਹ ਧਰਤੀ ਦਿਆਂਗਾ ਜਿਸ ਉੱਤੇ ਉਸਨੇ ਆਪਣੇ ਪੈਰ ਰੱਖੇ ਹਨ, ਕਿਉਂਕਿ ਉਸਨੇ ਪੂਰੇ ਦਿਲ ਨਾਲ ਯਾਹਵੇਹ ਦਾ ਅਨੁਸਰਣ ਕੀਤਾ ਸੀ।”

Deuteronomy 1:36 (UKJV) Save Caleb the son of Jephunneh; he shall see it, and to him will I give the land that he has trodden upon, and to his children, because he has wholly followed the LORD.

34ਜਦੋਂ ਯਾਹਵੇਹ ਨੇ ਤੁਹਾਡੀਆਂ ਗੱਲਾਂ ਸੁਣੀਆਂ, ਤਾਂ ਉਸ ਨੇ ਗੁੱਸੇ ਵਿੱਚ ਆ ਕੇ ਸਹੁੰ ਖਾਧੀ,

35“ਇਸ ਬੁਰੀ ਪੀੜ੍ਹੀ ਵਿੱਚੋਂ ਕੋਈ ਵੀ ਉਸ ਚੰਗੀ ਧਰਤੀ ਨੂੰ ਨਹੀਂ ਦੇਖੇਗਾ ਜਿਸ ਨੂੰ ਮੈਂ ਤੁਹਾਡੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ,

36ਸਿਵਾਏ ਯ਼ਫੁੰਨੇਹ ਦੇ ਪੁੱਤਰ ਕਾਲੇਬ ਦੇ। ਉਹ ਇਸਨੂੰ ਦੇਖੇਗਾ, ਅਤੇ ਮੈਂ ਉਸਨੂੰ ਅਤੇ ਉਸਦੇ ਉੱਤਰਾਧਿਕਾਰੀਆਂ ਨੂੰ ਉਹ ਧਰਤੀ ਦਿਆਂਗਾ ਜਿਸ ਉੱਤੇ ਉਸਨੇ ਆਪਣੇ ਪੈਰ ਰੱਖੇ ਹਨ, ਕਿਉਂਕਿ ਉਸਨੇ ਪੂਰੇ ਦਿਲ ਨਾਲ ਯਾਹਵੇਹ ਦਾ ਅਨੁਸਰਣ ਕੀਤਾ ਸੀ।”

37ਤੁਹਾਡੇ ਕਾਰਨ ਯਾਹਵੇਹ ਵੀ ਮੇਰੇ ਉੱਤੇ ਨਾਰਾਜ਼ ਹੋ ਗਿਆ ਅਤੇ ਆਖਿਆ, “ਤੂੰ ਵੀ ਇਸ ਵਿੱਚ ਨਾ ਵੜੇਂਗਾ।

38ਪਰ ਤੇਰਾ ਸਹਾਇਕ ਨੂਨ ਦਾ ਪੁੱਤਰ ਯੇਹੋਸ਼ੁਆ ਉਸ ਵਿੱਚ ਪ੍ਰਵੇਸ਼ ਕਰੇਗਾ। ਉਸਨੂੰ ਹੌਸਲਾ ਦੇ, ਕਿਉਂਕਿ ਉਹ ਇਸਰਾਏਲ ਨੂੰ ਵਿਰਾਸਤ ਵਿੱਚ ਲੈ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.