ਬਿਵਸਥਾ 1

ਤੁਹਾਡੇ ਕਾਰਨ ਯਾਹਵੇਹ ਵੀ ਮੇਰੇ ਉੱਤੇ ਨਾਰਾਜ਼ ਹੋ ਗਿਆ ਅਤੇ ਆਖਿਆ, “ਤੂੰ ਵੀ ਇਸ ਵਿੱਚ ਨਾ ਵੜੇਂਗਾ।

Deuteronomy 1:37 (UKJV) Also the LORD was angry with me for your sakes, saying, You also shall not go in thither.

35“ਇਸ ਬੁਰੀ ਪੀੜ੍ਹੀ ਵਿੱਚੋਂ ਕੋਈ ਵੀ ਉਸ ਚੰਗੀ ਧਰਤੀ ਨੂੰ ਨਹੀਂ ਦੇਖੇਗਾ ਜਿਸ ਨੂੰ ਮੈਂ ਤੁਹਾਡੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ,

36ਸਿਵਾਏ ਯ਼ਫੁੰਨੇਹ ਦੇ ਪੁੱਤਰ ਕਾਲੇਬ ਦੇ। ਉਹ ਇਸਨੂੰ ਦੇਖੇਗਾ, ਅਤੇ ਮੈਂ ਉਸਨੂੰ ਅਤੇ ਉਸਦੇ ਉੱਤਰਾਧਿਕਾਰੀਆਂ ਨੂੰ ਉਹ ਧਰਤੀ ਦਿਆਂਗਾ ਜਿਸ ਉੱਤੇ ਉਸਨੇ ਆਪਣੇ ਪੈਰ ਰੱਖੇ ਹਨ, ਕਿਉਂਕਿ ਉਸਨੇ ਪੂਰੇ ਦਿਲ ਨਾਲ ਯਾਹਵੇਹ ਦਾ ਅਨੁਸਰਣ ਕੀਤਾ ਸੀ।”

37ਤੁਹਾਡੇ ਕਾਰਨ ਯਾਹਵੇਹ ਵੀ ਮੇਰੇ ਉੱਤੇ ਨਾਰਾਜ਼ ਹੋ ਗਿਆ ਅਤੇ ਆਖਿਆ, “ਤੂੰ ਵੀ ਇਸ ਵਿੱਚ ਨਾ ਵੜੇਂਗਾ।

38ਪਰ ਤੇਰਾ ਸਹਾਇਕ ਨੂਨ ਦਾ ਪੁੱਤਰ ਯੇਹੋਸ਼ੁਆ ਉਸ ਵਿੱਚ ਪ੍ਰਵੇਸ਼ ਕਰੇਗਾ। ਉਸਨੂੰ ਹੌਸਲਾ ਦੇ, ਕਿਉਂਕਿ ਉਹ ਇਸਰਾਏਲ ਨੂੰ ਵਿਰਾਸਤ ਵਿੱਚ ਲੈ ਜਾਵੇਗਾ।

39ਅਤੇ ਜਿਹੜੇ ਨਿਆਣਿਆਂ ਨੂੰ ਤੁਸੀਂ ਕਿਹਾ ਸੀ ਉਹ ਬੰਦੀ ਬਣਾ ਲਏ ਜਾਣਗੇ, ਤੁਹਾਡੇ ਬੱਚੇ ਜਿਹੜੇ ਅਜੇ ਭਲੇ ਬੁਰੇ ਨੂੰ ਨਹੀਂ ਜਾਣਦੇ, ਉਹ ਦੇਸ਼ ਵਿੱਚ ਵੜਨਗੇ। ਮੈਂ ਇਹ ਉਹਨਾਂ ਨੂੰ ਦੇ ਦਿਆਂਗਾ ਅਤੇ ਉਹ ਇਸ ਉੱਤੇ ਕਬਜ਼ਾ ਕਰ ਲੈਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.