ਬਿਵਸਥਾ 1

ਅਤੇ ਜਿਹੜੇ ਨਿਆਣਿਆਂ ਨੂੰ ਤੁਸੀਂ ਕਿਹਾ ਸੀ ਉਹ ਬੰਦੀ ਬਣਾ ਲਏ ਜਾਣਗੇ, ਤੁਹਾਡੇ ਬੱਚੇ ਜਿਹੜੇ ਅਜੇ ਭਲੇ ਬੁਰੇ ਨੂੰ ਨਹੀਂ ਜਾਣਦੇ, ਉਹ ਦੇਸ਼ ਵਿੱਚ ਵੜਨਗੇ। ਮੈਂ ਇਹ ਉਹਨਾਂ ਨੂੰ ਦੇ ਦਿਆਂਗਾ ਅਤੇ ਉਹ ਇਸ ਉੱਤੇ ਕਬਜ਼ਾ ਕਰ ਲੈਣਗੇ।

Deuteronomy 1:39 (UKJV) Moreover your little ones, which all of you said should be a prey, and your children, which in that day had no knowledge between good and evil, they shall go in thither, and unto them will I give it, and they shall possess it.

37ਤੁਹਾਡੇ ਕਾਰਨ ਯਾਹਵੇਹ ਵੀ ਮੇਰੇ ਉੱਤੇ ਨਾਰਾਜ਼ ਹੋ ਗਿਆ ਅਤੇ ਆਖਿਆ, “ਤੂੰ ਵੀ ਇਸ ਵਿੱਚ ਨਾ ਵੜੇਂਗਾ।

38ਪਰ ਤੇਰਾ ਸਹਾਇਕ ਨੂਨ ਦਾ ਪੁੱਤਰ ਯੇਹੋਸ਼ੁਆ ਉਸ ਵਿੱਚ ਪ੍ਰਵੇਸ਼ ਕਰੇਗਾ। ਉਸਨੂੰ ਹੌਸਲਾ ਦੇ, ਕਿਉਂਕਿ ਉਹ ਇਸਰਾਏਲ ਨੂੰ ਵਿਰਾਸਤ ਵਿੱਚ ਲੈ ਜਾਵੇਗਾ।

39ਅਤੇ ਜਿਹੜੇ ਨਿਆਣਿਆਂ ਨੂੰ ਤੁਸੀਂ ਕਿਹਾ ਸੀ ਉਹ ਬੰਦੀ ਬਣਾ ਲਏ ਜਾਣਗੇ, ਤੁਹਾਡੇ ਬੱਚੇ ਜਿਹੜੇ ਅਜੇ ਭਲੇ ਬੁਰੇ ਨੂੰ ਨਹੀਂ ਜਾਣਦੇ, ਉਹ ਦੇਸ਼ ਵਿੱਚ ਵੜਨਗੇ। ਮੈਂ ਇਹ ਉਹਨਾਂ ਨੂੰ ਦੇ ਦਿਆਂਗਾ ਅਤੇ ਉਹ ਇਸ ਉੱਤੇ ਕਬਜ਼ਾ ਕਰ ਲੈਣਗੇ।

40ਪਰ ਤੁਹਾਡੇ ਲਈ, ਮੁੜੋ ਅਤੇ ਲਾਲ ਸਾਗਰ ਦੇ ਰਸਤੇ ਵਿੱਚ ਉਜਾੜ ਵੱਲ ਕੂਚ ਕਰੋ।”

41ਤਦ ਤੁਸੀਂ ਉੱਤਰ ਦਿੱਤਾ, “ਅਸੀਂ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ। ਅਸੀਂ ਉੱਪਰ ਜਾਵਾਂਗੇ ਅਤੇ ਲੜਾਂਗੇ, ਜਿਵੇਂ ਕਿ ਸਾਡੇ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਸੀ।” ਇਸ ਲਈ ਤੁਹਾਡੇ ਵਿੱਚੋਂ ਹਰ ਇੱਕ ਨੇ ਆਪਣੇ ਹਥਿਆਰ ਪਹਿਨ ਲਏ, ਇਹ ਸਮਝਦੇ ਹੋਏ ਕਿ ਪਹਾੜੀ ਦੇਸ਼ ਉੱਤੇ ਹਮਲਾ ਕਰਨਾ ਇੱਕ ਛੋਟੀ ਜਿਹੀ ਗੱਲ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.