39ਅਤੇ ਜਿਹੜੇ ਨਿਆਣਿਆਂ ਨੂੰ ਤੁਸੀਂ ਕਿਹਾ ਸੀ ਉਹ ਬੰਦੀ ਬਣਾ ਲਏ ਜਾਣਗੇ, ਤੁਹਾਡੇ ਬੱਚੇ ਜਿਹੜੇ ਅਜੇ ਭਲੇ ਬੁਰੇ ਨੂੰ ਨਹੀਂ ਜਾਣਦੇ, ਉਹ ਦੇਸ਼ ਵਿੱਚ ਵੜਨਗੇ। ਮੈਂ ਇਹ ਉਹਨਾਂ ਨੂੰ ਦੇ ਦਿਆਂਗਾ ਅਤੇ ਉਹ ਇਸ ਉੱਤੇ ਕਬਜ਼ਾ ਕਰ ਲੈਣਗੇ।
40ਪਰ ਤੁਹਾਡੇ ਲਈ, ਮੁੜੋ ਅਤੇ ਲਾਲ ਸਾਗਰ ਦੇ ਰਸਤੇ ਵਿੱਚ ਉਜਾੜ ਵੱਲ ਕੂਚ ਕਰੋ।”
41ਤਦ ਤੁਸੀਂ ਉੱਤਰ ਦਿੱਤਾ, “ਅਸੀਂ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ। ਅਸੀਂ ਉੱਪਰ ਜਾਵਾਂਗੇ ਅਤੇ ਲੜਾਂਗੇ, ਜਿਵੇਂ ਕਿ ਸਾਡੇ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਸੀ।” ਇਸ ਲਈ ਤੁਹਾਡੇ ਵਿੱਚੋਂ ਹਰ ਇੱਕ ਨੇ ਆਪਣੇ ਹਥਿਆਰ ਪਹਿਨ ਲਏ, ਇਹ ਸਮਝਦੇ ਹੋਏ ਕਿ ਪਹਾੜੀ ਦੇਸ਼ ਉੱਤੇ ਹਮਲਾ ਕਰਨਾ ਇੱਕ ਛੋਟੀ ਜਿਹੀ ਗੱਲ ਹੈ।
42ਪਰ ਯਾਹਵੇਹ ਨੇ ਮੈਨੂੰ ਆਖਿਆ, “ਉਹਨਾਂ ਨੂੰ ਆਖ, ‘ਉੱਪਰ ਜਾ ਕੇ ਨਾ ਲੜੋ ਕਿਉਂਕਿ ਮੈਂ ਤੁਹਾਡੇ ਨਾਲ ਨਹੀਂ ਹਾਂ, ਤੁਸੀਂ ਆਪਣੇ ਦੁਸ਼ਮਣਾਂ ਤੋਂ ਹਾਰ ਜਾਓਗੇ।’ ”
43ਇਸ ਲਈ ਮੈਂ ਤੁਹਾਨੂੰ ਕਿਹਾ ਪਰ ਤੁਸੀਂ ਨਾ ਸੁਣੀ, ਤੁਸੀਂ ਯਾਹਵੇਹ ਦੇ ਹੁਕਮ ਦੇ ਵਿਰੁੱਧ ਬਗਾਵਤ ਕੀਤੀ ਅਤੇ ਆਪਣੇ ਹੰਕਾਰ ਵਿੱਚ ਤੁਸੀਂ ਪਹਾੜੀ ਦੇਸ਼ ਵਿੱਚ ਚੜ੍ਹਾਈ ਕੀਤੀ।