41ਤਦ ਤੁਸੀਂ ਉੱਤਰ ਦਿੱਤਾ, “ਅਸੀਂ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ। ਅਸੀਂ ਉੱਪਰ ਜਾਵਾਂਗੇ ਅਤੇ ਲੜਾਂਗੇ, ਜਿਵੇਂ ਕਿ ਸਾਡੇ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਸੀ।” ਇਸ ਲਈ ਤੁਹਾਡੇ ਵਿੱਚੋਂ ਹਰ ਇੱਕ ਨੇ ਆਪਣੇ ਹਥਿਆਰ ਪਹਿਨ ਲਏ, ਇਹ ਸਮਝਦੇ ਹੋਏ ਕਿ ਪਹਾੜੀ ਦੇਸ਼ ਉੱਤੇ ਹਮਲਾ ਕਰਨਾ ਇੱਕ ਛੋਟੀ ਜਿਹੀ ਗੱਲ ਹੈ।
42ਪਰ ਯਾਹਵੇਹ ਨੇ ਮੈਨੂੰ ਆਖਿਆ, “ਉਹਨਾਂ ਨੂੰ ਆਖ, ‘ਉੱਪਰ ਜਾ ਕੇ ਨਾ ਲੜੋ ਕਿਉਂਕਿ ਮੈਂ ਤੁਹਾਡੇ ਨਾਲ ਨਹੀਂ ਹਾਂ, ਤੁਸੀਂ ਆਪਣੇ ਦੁਸ਼ਮਣਾਂ ਤੋਂ ਹਾਰ ਜਾਓਗੇ।’ ”
43ਇਸ ਲਈ ਮੈਂ ਤੁਹਾਨੂੰ ਕਿਹਾ ਪਰ ਤੁਸੀਂ ਨਾ ਸੁਣੀ, ਤੁਸੀਂ ਯਾਹਵੇਹ ਦੇ ਹੁਕਮ ਦੇ ਵਿਰੁੱਧ ਬਗਾਵਤ ਕੀਤੀ ਅਤੇ ਆਪਣੇ ਹੰਕਾਰ ਵਿੱਚ ਤੁਸੀਂ ਪਹਾੜੀ ਦੇਸ਼ ਵਿੱਚ ਚੜ੍ਹਾਈ ਕੀਤੀ।
44ਅਮੋਰੀ ਜਿਹੜੇ ਉਹਨਾਂ ਪਹਾੜੀਆਂ ਵਿੱਚ ਰਹਿੰਦੇ ਸਨ ਤੁਹਾਡੇ ਵਿਰੁੱਧ ਨਿੱਕਲੇ, ਉਹਨਾਂ ਨੇ ਮੱਖੀਆਂ ਦੇ ਝੁੰਡ ਵਾਂਗ ਤੁਹਾਡਾ ਪਿੱਛਾ ਕੀਤਾ ਅਤੇ ਸੇਈਰ ਤੋਂ ਹੋਰਮਾਹ ਤੱਕ ਤੁਹਾਨੂੰ ਮਾਰਿਆ।
45ਤੁਸੀਂ ਵਾਪਸ ਆਏ ਅਤੇ ਯਾਹਵੇਹ ਦੇ ਅੱਗੇ ਰੋਏ ਪਰ ਉਸ ਨੇ ਤੁਹਾਡੇ ਰੋਣ ਵੱਲ ਧਿਆਨ ਨਾ ਦਿੱਤਾ ਅਤੇ ਤੁਹਾਡੀ ਗੱਲ ਸੁਣ ਲਈ।