3ਚਾਲੀਵੇਂ ਸਾਲ ਦੇ ਗਿਆਰਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮੋਸ਼ੇਹ ਨੇ ਇਸਰਾਏਲੀਆਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਯਾਹਵੇਹ ਨੇ ਉਸ ਨੂੰ ਉਹਨਾਂ ਬਾਰੇ ਹੁਕਮ ਦਿੱਤਾ ਸੀ।
4ਇਸ ਸਮੇਂ ਉਸਨੇ ਹੇਸ਼ਬੋਨ ਦੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਅਤੇ ਬਾਸ਼ਾਨ ਦੇ ਰਾਜੇ ਓਗ ਨੂੰ, ਅਸ਼ਤਾਰੋਥ ਅਤੇ ਅਦਰਈ ਦੇ ਰਾਜੇ ਨੂੰ ਹਰਾਇਆ ਸੀ।
5ਯਰਦਨ ਦੇ ਪੂਰਬ ਵੱਲ ਮੋਆਬ ਦੇ ਇਲਾਕੇ ਵਿੱਚ ਮੋਸ਼ੇਹ ਨੇ ਇਸ ਬਿਵਸਥਾ ਦੀ ਵਿਆਖਿਆ ਕਰਨੀ ਸ਼ੁਰੂ ਕੀਤੀ:
6ਸਾਡੇ ਯਾਹਵੇਹ ਪਰਮੇਸ਼ਵਰ ਨੇ ਹੋਰੇਬ ਵਿੱਚ ਸਾਨੂੰ ਆਖਿਆ, “ਤੁਸੀਂ ਇਸ ਪਹਾੜ ਉੱਤੇ ਕਾਫ਼ੀ ਸਮਾਂ ਠਹਿਰੇ ਹੋ।
7ਆਪਣੀ ਯਾਤਰਾ ਨੂੰ ਸ਼ੁਰੂ ਕਰੋ ਅਤੇ ਅਮੋਰੀਆਂ ਦੇ ਪਹਾੜੀ ਦੇਸ਼ ਵੱਲ ਅੱਗੇ ਵੱਧੋ, ਅਰਾਬਾਹ ਦੇ ਨੇੜੇ ਦੇ ਸਾਰੇ ਖੇਤਰ ਜੋ ਨੇਗੇਵ ਦੇ ਪਹਾੜਾਂ ਅਤੇ ਵਾਦੀਆਂ ਅਤੇ ਸਮੁੰਦਰੀ ਤੱਟ ਤੱਕ, ਕਨਾਨੀਆਂ ਦੀ ਧਰਤੀ ਅਤੇ ਫ਼ਰਾਤ ਨਦੀ ਤੱਕ ਲਬਾਨੋਨ ਤੱਕ ਫੈਲੇ ਹੋਏ ਹਨ ਜਾਉ।