ਬਿਵਸਥਾ 1

ਇਸ ਸਮੇਂ ਉਸਨੇ ਹੇਸ਼ਬੋਨ ਦੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਅਤੇ ਬਾਸ਼ਾਨ ਦੇ ਰਾਜੇ ਓਗ ਨੂੰ, ਅਸ਼ਤਾਰੋਥ ਅਤੇ ਅਦਰਈ ਦੇ ਰਾਜੇ ਨੂੰ ਹਰਾਇਆ ਸੀ।

Deuteronomy 1:4 (UKJV) After he had slain Sihon the king of the Amorites, which dwelt in Heshbon, and Og the king of Bashan, which dwelt at Astaroth in Edrei:

2(ਹੋਰੇਬ ਤੋਂ ਕਾਦੇਸ਼ ਬਰਨੇਆ ਨੂੰ ਸੇਈਰ ਪਹਾੜ ਦੀ ਸੜਕ ਤੋਂ ਜਾਣ ਲਈ ਗਿਆਰਾਂ ਦਿਨ ਲੱਗਦੇ ਹਨ।)

3ਚਾਲੀਵੇਂ ਸਾਲ ਦੇ ਗਿਆਰਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮੋਸ਼ੇਹ ਨੇ ਇਸਰਾਏਲੀਆਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਯਾਹਵੇਹ ਨੇ ਉਸ ਨੂੰ ਉਹਨਾਂ ਬਾਰੇ ਹੁਕਮ ਦਿੱਤਾ ਸੀ।

4ਇਸ ਸਮੇਂ ਉਸਨੇ ਹੇਸ਼ਬੋਨ ਦੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਅਤੇ ਬਾਸ਼ਾਨ ਦੇ ਰਾਜੇ ਓਗ ਨੂੰ, ਅਸ਼ਤਾਰੋਥ ਅਤੇ ਅਦਰਈ ਦੇ ਰਾਜੇ ਨੂੰ ਹਰਾਇਆ ਸੀ।

5ਯਰਦਨ ਦੇ ਪੂਰਬ ਵੱਲ ਮੋਆਬ ਦੇ ਇਲਾਕੇ ਵਿੱਚ ਮੋਸ਼ੇਹ ਨੇ ਇਸ ਬਿਵਸਥਾ ਦੀ ਵਿਆਖਿਆ ਕਰਨੀ ਸ਼ੁਰੂ ਕੀਤੀ:

6ਸਾਡੇ ਯਾਹਵੇਹ ਪਰਮੇਸ਼ਵਰ ਨੇ ਹੋਰੇਬ ਵਿੱਚ ਸਾਨੂੰ ਆਖਿਆ, “ਤੁਸੀਂ ਇਸ ਪਹਾੜ ਉੱਤੇ ਕਾਫ਼ੀ ਸਮਾਂ ਠਹਿਰੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.