ਬਿਵਸਥਾ 10

ਮੈਂ ਉਹਨਾਂ ਫੱਟੀਆਂ ਉੱਤੇ ਉਹ ਸ਼ਬਦ ਲਿਖਾਂਗਾ ਜੋ ਪਹਿਲੀਆਂ ਫੱਟੀਆਂ ਉੱਤੇ ਸਨ, ਜਿਨ੍ਹਾਂ ਨੂੰ ਤੂੰ ਤੋੜਿਆ ਸੀ। ਤੂੰ ਫਿਰ ਉਹਨਾਂ ਨੂੰ ਸੰਦੂਕ ਵਿੱਚ ਰੱਖ ਲਵੀਂ।”

Deuteronomy 10:2 (UKJV) And I will write on the tables the words that were in the first tables which you brake, and you shall put them in the ark.

1ਉਸ ਸਮੇਂ ਯਾਹਵੇਹ ਨੇ ਮੈਨੂੰ ਕਿਹਾ, “ਪਹਿਲਾਂ ਵਾਂਗ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾ ਅਤੇ ਪਹਾੜ ਉੱਤੇ ਮੇਰੇ ਕੋਲ ਆ, ਨਾਲੇ ਇੱਕ ਲੱਕੜੀ ਦਾ ਸੰਦੂਕ ਬਣਾ।

2ਮੈਂ ਉਹਨਾਂ ਫੱਟੀਆਂ ਉੱਤੇ ਉਹ ਸ਼ਬਦ ਲਿਖਾਂਗਾ ਜੋ ਪਹਿਲੀਆਂ ਫੱਟੀਆਂ ਉੱਤੇ ਸਨ, ਜਿਨ੍ਹਾਂ ਨੂੰ ਤੂੰ ਤੋੜਿਆ ਸੀ। ਤੂੰ ਫਿਰ ਉਹਨਾਂ ਨੂੰ ਸੰਦੂਕ ਵਿੱਚ ਰੱਖ ਲਵੀਂ।”

3ਸੋ ਮੈਂ ਕਿੱਕਰ ਦੀ ਲੱਕੜੀ ਦਾ ਸੰਦੂਕ ਬਣਾਇਆ ਅਤੇ ਪਹਿਲੀਆਂ ਵਾਂਗੂੰ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾਈਆਂ ਅਤੇ ਦੋ ਫੱਟੀਆਂ ਆਪਣੇ ਹੱਥਾਂ ਵਿੱਚ ਲੈ ਕੇ ਪਹਾੜ ਉੱਤੇ ਚੜ੍ਹ ਗਿਆ।

4ਯਾਹਵੇਹ ਨੇ ਇਨ੍ਹਾਂ ਫੱਟੀਆਂ ਉੱਤੇ ਉਹ ਲਿਖਿਆ ਜੋ ਉਸ ਨੇ ਪਹਿਲਾਂ ਲਿਖਿਆ ਸੀ, ਉਹ ਦਸ ਹੁਕਮ ਜਿਹੜੇ ਉਸ ਨੇ ਤੁਹਾਨੂੰ ਪਹਾੜ ਉੱਤੇ, ਅੱਗ ਵਿੱਚੋਂ, ਸਭਾ ਦੇ ਦਿਨ ਸੁਣਾਏ ਸਨ ਅਤੇ ਯਾਹਵੇਹ ਨੇ ਮੈਨੂੰ ਦਿੱਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.