ਬਿਵਸਥਾ 10

ਸੋ ਮੈਂ ਕਿੱਕਰ ਦੀ ਲੱਕੜੀ ਦਾ ਸੰਦੂਕ ਬਣਾਇਆ ਅਤੇ ਪਹਿਲੀਆਂ ਵਾਂਗੂੰ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾਈਆਂ ਅਤੇ ਦੋ ਫੱਟੀਆਂ ਆਪਣੇ ਹੱਥਾਂ ਵਿੱਚ ਲੈ ਕੇ ਪਹਾੜ ਉੱਤੇ ਚੜ੍ਹ ਗਿਆ।

Deuteronomy 10:3 (UKJV) And I made an ark of shittim wood, and hewed two tables of stone like unto the first, and went up into the mount, having the two tables in mine hand.

1ਉਸ ਸਮੇਂ ਯਾਹਵੇਹ ਨੇ ਮੈਨੂੰ ਕਿਹਾ, “ਪਹਿਲਾਂ ਵਾਂਗ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾ ਅਤੇ ਪਹਾੜ ਉੱਤੇ ਮੇਰੇ ਕੋਲ ਆ, ਨਾਲੇ ਇੱਕ ਲੱਕੜੀ ਦਾ ਸੰਦੂਕ ਬਣਾ।

2ਮੈਂ ਉਹਨਾਂ ਫੱਟੀਆਂ ਉੱਤੇ ਉਹ ਸ਼ਬਦ ਲਿਖਾਂਗਾ ਜੋ ਪਹਿਲੀਆਂ ਫੱਟੀਆਂ ਉੱਤੇ ਸਨ, ਜਿਨ੍ਹਾਂ ਨੂੰ ਤੂੰ ਤੋੜਿਆ ਸੀ। ਤੂੰ ਫਿਰ ਉਹਨਾਂ ਨੂੰ ਸੰਦੂਕ ਵਿੱਚ ਰੱਖ ਲਵੀਂ।”

3ਸੋ ਮੈਂ ਕਿੱਕਰ ਦੀ ਲੱਕੜੀ ਦਾ ਸੰਦੂਕ ਬਣਾਇਆ ਅਤੇ ਪਹਿਲੀਆਂ ਵਾਂਗੂੰ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾਈਆਂ ਅਤੇ ਦੋ ਫੱਟੀਆਂ ਆਪਣੇ ਹੱਥਾਂ ਵਿੱਚ ਲੈ ਕੇ ਪਹਾੜ ਉੱਤੇ ਚੜ੍ਹ ਗਿਆ।

4ਯਾਹਵੇਹ ਨੇ ਇਨ੍ਹਾਂ ਫੱਟੀਆਂ ਉੱਤੇ ਉਹ ਲਿਖਿਆ ਜੋ ਉਸ ਨੇ ਪਹਿਲਾਂ ਲਿਖਿਆ ਸੀ, ਉਹ ਦਸ ਹੁਕਮ ਜਿਹੜੇ ਉਸ ਨੇ ਤੁਹਾਨੂੰ ਪਹਾੜ ਉੱਤੇ, ਅੱਗ ਵਿੱਚੋਂ, ਸਭਾ ਦੇ ਦਿਨ ਸੁਣਾਏ ਸਨ ਅਤੇ ਯਾਹਵੇਹ ਨੇ ਮੈਨੂੰ ਦਿੱਤੇ।

5ਤਦ ਮੈਂ ਪਹਾੜ ਤੋਂ ਹੇਠਾਂ ਆ ਕੇ ਫੱਟੀਆਂ ਨੂੰ ਆਪਣੇ ਬਣਾਏ ਹੋਏ ਸੰਦੂਕ ਵਿੱਚ ਰੱਖ ਦਿੱਤਾ, ਜਿਵੇਂ ਕਿ ਯਾਹਵੇਹ ਦੇ ਹੁਕਮ ਅਨੁਸਾਰ ਉਹ ਉੱਥੇ ਹੀ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.