ਬਿਵਸਥਾ 10

ਯਾਹਵੇਹ ਨੇ ਇਨ੍ਹਾਂ ਫੱਟੀਆਂ ਉੱਤੇ ਉਹ ਲਿਖਿਆ ਜੋ ਉਸ ਨੇ ਪਹਿਲਾਂ ਲਿਖਿਆ ਸੀ, ਉਹ ਦਸ ਹੁਕਮ ਜਿਹੜੇ ਉਸ ਨੇ ਤੁਹਾਨੂੰ ਪਹਾੜ ਉੱਤੇ, ਅੱਗ ਵਿੱਚੋਂ, ਸਭਾ ਦੇ ਦਿਨ ਸੁਣਾਏ ਸਨ ਅਤੇ ਯਾਹਵੇਹ ਨੇ ਮੈਨੂੰ ਦਿੱਤੇ।

Deuteronomy 10:4 (UKJV) And he wrote on the tables, according to the first writing, the ten commandments, which the LORD spoke unto you in the mount out of the midst of the fire in the day of the assembly: and the LORD gave them unto me.

2ਮੈਂ ਉਹਨਾਂ ਫੱਟੀਆਂ ਉੱਤੇ ਉਹ ਸ਼ਬਦ ਲਿਖਾਂਗਾ ਜੋ ਪਹਿਲੀਆਂ ਫੱਟੀਆਂ ਉੱਤੇ ਸਨ, ਜਿਨ੍ਹਾਂ ਨੂੰ ਤੂੰ ਤੋੜਿਆ ਸੀ। ਤੂੰ ਫਿਰ ਉਹਨਾਂ ਨੂੰ ਸੰਦੂਕ ਵਿੱਚ ਰੱਖ ਲਵੀਂ।”

3ਸੋ ਮੈਂ ਕਿੱਕਰ ਦੀ ਲੱਕੜੀ ਦਾ ਸੰਦੂਕ ਬਣਾਇਆ ਅਤੇ ਪਹਿਲੀਆਂ ਵਾਂਗੂੰ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾਈਆਂ ਅਤੇ ਦੋ ਫੱਟੀਆਂ ਆਪਣੇ ਹੱਥਾਂ ਵਿੱਚ ਲੈ ਕੇ ਪਹਾੜ ਉੱਤੇ ਚੜ੍ਹ ਗਿਆ।

4ਯਾਹਵੇਹ ਨੇ ਇਨ੍ਹਾਂ ਫੱਟੀਆਂ ਉੱਤੇ ਉਹ ਲਿਖਿਆ ਜੋ ਉਸ ਨੇ ਪਹਿਲਾਂ ਲਿਖਿਆ ਸੀ, ਉਹ ਦਸ ਹੁਕਮ ਜਿਹੜੇ ਉਸ ਨੇ ਤੁਹਾਨੂੰ ਪਹਾੜ ਉੱਤੇ, ਅੱਗ ਵਿੱਚੋਂ, ਸਭਾ ਦੇ ਦਿਨ ਸੁਣਾਏ ਸਨ ਅਤੇ ਯਾਹਵੇਹ ਨੇ ਮੈਨੂੰ ਦਿੱਤੇ।

5ਤਦ ਮੈਂ ਪਹਾੜ ਤੋਂ ਹੇਠਾਂ ਆ ਕੇ ਫੱਟੀਆਂ ਨੂੰ ਆਪਣੇ ਬਣਾਏ ਹੋਏ ਸੰਦੂਕ ਵਿੱਚ ਰੱਖ ਦਿੱਤਾ, ਜਿਵੇਂ ਕਿ ਯਾਹਵੇਹ ਦੇ ਹੁਕਮ ਅਨੁਸਾਰ ਉਹ ਉੱਥੇ ਹੀ ਹਨ।

6(ਇਸਰਾਏਲੀਆਂ ਨੇ ਬਨੇ ਯਾਕਾਨ ਦੇ ਖੂਹਾਂ ਤੋਂ ਮੋਸੇਰਾਹ ਤੱਕ ਦਾ ਸਫ਼ਰ ਕੀਤਾ, ਉੱਥੇ ਹਾਰੋਨ ਦੀ ਮੌਤ ਹੋ ਗਈ ਅਤੇ ਉਸ ਨੂੰ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਅਲਆਜ਼ਾਰ ਉਸ ਤੋਂ ਬਾਅਦ ਜਾਜਕ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.