ਬਿਵਸਥਾ 10

ਇਸ ਲਈ ਲੇਵੀਆਂ ਦਾ ਆਪਣੇ ਇਸਰਾਏਲੀਆਂ ਵਿੱਚ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਹੈ। ਯਾਹਵੇਹ ਹੀ ਉਸ ਦੀ ਵਿਰਾਸਤ ਹੈ, ਜਿਵੇਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਸ ਨੂੰ ਆਖਿਆ ਸੀ।)

Deuteronomy 10:9 (UKJV) Wherefore Levi has no part nor inheritance with his brethren; the LORD is his inheritance, according as the LORD your God promised him.

7ਉੱਥੋਂ ਉਹ ਗੁਦਗੋਦਾਹ ਅਤੇ ਯੋਤਬਥਾਹ ਨਾਮਕ ਇੱਕ ਦੇਸ਼ ਨੂੰ ਗਏ, ਜਿਹੜਾ ਪਾਣੀ ਦੀਆਂ ਨਦੀਆਂ ਦਾ ਦੇਸ਼ ਹੈ।

8ਉਸ ਸਮੇਂ ਯਾਹਵੇਹ ਨੇ ਲੇਵੀ ਦੇ ਗੋਤ ਨੂੰ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕਣ ਲਈ ਅਤੇ ਯਾਹਵੇਹ ਦੇ ਸਾਹਮਣੇ ਖੜ੍ਹੇ ਹੋਣ ਲਈ ਵੱਖਰਾ ਕੀਤਾ, ਤਾਂ ਕਿ ਉਸਦੀ ਸੇਵਾ ਕਰਨ ਲਈ ਅਤੇ ਉਸਦੇ ਨਾਮ ਉੱਤੇ ਅਸੀਸਾਂ ਦੇਣ, ਜਿਵੇਂ ਕਿ ਉਹ ਅੱਜ ਵੀ ਕਰਦੇ ਹਨ।

9ਇਸ ਲਈ ਲੇਵੀਆਂ ਦਾ ਆਪਣੇ ਇਸਰਾਏਲੀਆਂ ਵਿੱਚ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਹੈ। ਯਾਹਵੇਹ ਹੀ ਉਸ ਦੀ ਵਿਰਾਸਤ ਹੈ, ਜਿਵੇਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਸ ਨੂੰ ਆਖਿਆ ਸੀ।)

10ਹੁਣ ਮੈਂ ਪਹਾੜ ਉੱਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਠਹਿਰਿਆ ਸੀ, ਜਿਵੇਂ ਮੈਂ ਪਹਿਲਾ ਵੀ ਕੀਤਾ ਸੀ ਅਤੇ ਯਾਹਵੇਹ ਨੇ ਇਸ ਸਮੇਂ ਵੀ ਮੇਰੀ ਗੱਲ ਸੁਣੀ ਅਤੇ ਤੁਹਾਨੂੰ ਤਬਾਹ ਕਰਨਾ ਨਾ ਚਾਹਿਆ।

11ਯਾਹਵੇਹ ਨੇ ਮੈਨੂੰ ਆਖਿਆ, “ਜਾਹ ਅਤੇ ਲੋਕਾਂ ਨੂੰ ਉਹਨਾਂ ਦੇ ਰਾਹ ਤੇ ਲੈ ਜਾ, ਤਾਂ ਜੋ ਉਹ ਉਸ ਧਰਤੀ ਵਿੱਚ ਵੜਨ ਅਤੇ ਉਸ ਉੱਤੇ ਕਬਜ਼ਾ ਕਰ ਲੈਣ ਜਿਹੜੀ ਮੈਂ ਉਹਨਾਂ ਦੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.