9ਇਸ ਲਈ ਲੇਵੀਆਂ ਦਾ ਆਪਣੇ ਇਸਰਾਏਲੀਆਂ ਵਿੱਚ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਹੈ। ਯਾਹਵੇਹ ਹੀ ਉਸ ਦੀ ਵਿਰਾਸਤ ਹੈ, ਜਿਵੇਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਸ ਨੂੰ ਆਖਿਆ ਸੀ।)
10ਹੁਣ ਮੈਂ ਪਹਾੜ ਉੱਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਠਹਿਰਿਆ ਸੀ, ਜਿਵੇਂ ਮੈਂ ਪਹਿਲਾ ਵੀ ਕੀਤਾ ਸੀ ਅਤੇ ਯਾਹਵੇਹ ਨੇ ਇਸ ਸਮੇਂ ਵੀ ਮੇਰੀ ਗੱਲ ਸੁਣੀ ਅਤੇ ਤੁਹਾਨੂੰ ਤਬਾਹ ਕਰਨਾ ਨਾ ਚਾਹਿਆ।
11ਯਾਹਵੇਹ ਨੇ ਮੈਨੂੰ ਆਖਿਆ, “ਜਾਹ ਅਤੇ ਲੋਕਾਂ ਨੂੰ ਉਹਨਾਂ ਦੇ ਰਾਹ ਤੇ ਲੈ ਜਾ, ਤਾਂ ਜੋ ਉਹ ਉਸ ਧਰਤੀ ਵਿੱਚ ਵੜਨ ਅਤੇ ਉਸ ਉੱਤੇ ਕਬਜ਼ਾ ਕਰ ਲੈਣ ਜਿਹੜੀ ਮੈਂ ਉਹਨਾਂ ਦੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ।”
12ਹੇ ਇਸਰਾਏਲ, ਹੁਣ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਤੋਂ ਕੀ ਮੰਗਦਾ ਹੈ ਪਰ ਸਿਰਫ ਇਹ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਡਰੋ, ਉਸਦੇ ਹੁਕਮਾ ਅਨੁਸਾਰ ਚੱਲੋ, ਉਸ ਨੂੰ ਪਿਆਰ ਕਰੋ, ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰੋ,
13ਅਤੇ ਯਾਹਵੇਹ ਦੇ ਹੁਕਮਾਂ ਅਤੇ ਫ਼ਰਮਾਨਾਂ ਦੀ ਪਾਲਣਾ ਕਰਨਾ ਜੋ ਮੈਂ ਅੱਜ ਤੁਹਾਨੂੰ ਤੁਹਾਡੇ ਭਲੇ ਲਈ ਦਿੰਦਾ ਹਾਂ?