ਬਿਵਸਥਾ 10

ਹੇ ਇਸਰਾਏਲ, ਹੁਣ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਤੋਂ ਕੀ ਮੰਗਦਾ ਹੈ ਪਰ ਸਿਰਫ ਇਹ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਡਰੋ, ਉਸਦੇ ਹੁਕਮਾ ਅਨੁਸਾਰ ਚੱਲੋ, ਉਸ ਨੂੰ ਪਿਆਰ ਕਰੋ, ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰੋ,

Deuteronomy 10:12 (UKJV) And now, Israel, what does the LORD your God require of you, but to fear the LORD your God, to walk in all his ways, and to love him, and to serve the LORD your God with all your heart and with all your soul,

10ਹੁਣ ਮੈਂ ਪਹਾੜ ਉੱਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਠਹਿਰਿਆ ਸੀ, ਜਿਵੇਂ ਮੈਂ ਪਹਿਲਾ ਵੀ ਕੀਤਾ ਸੀ ਅਤੇ ਯਾਹਵੇਹ ਨੇ ਇਸ ਸਮੇਂ ਵੀ ਮੇਰੀ ਗੱਲ ਸੁਣੀ ਅਤੇ ਤੁਹਾਨੂੰ ਤਬਾਹ ਕਰਨਾ ਨਾ ਚਾਹਿਆ।

11ਯਾਹਵੇਹ ਨੇ ਮੈਨੂੰ ਆਖਿਆ, “ਜਾਹ ਅਤੇ ਲੋਕਾਂ ਨੂੰ ਉਹਨਾਂ ਦੇ ਰਾਹ ਤੇ ਲੈ ਜਾ, ਤਾਂ ਜੋ ਉਹ ਉਸ ਧਰਤੀ ਵਿੱਚ ਵੜਨ ਅਤੇ ਉਸ ਉੱਤੇ ਕਬਜ਼ਾ ਕਰ ਲੈਣ ਜਿਹੜੀ ਮੈਂ ਉਹਨਾਂ ਦੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ।”

12ਹੇ ਇਸਰਾਏਲ, ਹੁਣ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਤੋਂ ਕੀ ਮੰਗਦਾ ਹੈ ਪਰ ਸਿਰਫ ਇਹ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਡਰੋ, ਉਸਦੇ ਹੁਕਮਾ ਅਨੁਸਾਰ ਚੱਲੋ, ਉਸ ਨੂੰ ਪਿਆਰ ਕਰੋ, ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰੋ,

13ਅਤੇ ਯਾਹਵੇਹ ਦੇ ਹੁਕਮਾਂ ਅਤੇ ਫ਼ਰਮਾਨਾਂ ਦੀ ਪਾਲਣਾ ਕਰਨਾ ਜੋ ਮੈਂ ਅੱਜ ਤੁਹਾਨੂੰ ਤੁਹਾਡੇ ਭਲੇ ਲਈ ਦਿੰਦਾ ਹਾਂ?

14ਅਕਾਸ਼ ਸਗੋਂ ਅਕਾਸ਼ਾਂ ਦਾ ਅਕਾਸ਼ ਅਤੇ ਧਰਤੀ ਅਤੇ ਜੋ ਕੁਝ ਉਸ ਵਿੱਚ ਹੈ ਉਹ ਸਭ ਕੁਝ ਯਾਹਵੇਹ ਤੁਹਾਡੇ ਪਰਮੇਸ਼ਵਰ ਦਾ ਹੈ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.