ਬਿਵਸਥਾ 10

ਉਸ ਸਮੇਂ ਯਾਹਵੇਹ ਨੇ ਲੇਵੀ ਦੇ ਗੋਤ ਨੂੰ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕਣ ਲਈ ਅਤੇ ਯਾਹਵੇਹ ਦੇ ਸਾਹਮਣੇ ਖੜ੍ਹੇ ਹੋਣ ਲਈ ਵੱਖਰਾ ਕੀਤਾ, ਤਾਂ ਕਿ ਉਸਦੀ ਸੇਵਾ ਕਰਨ ਲਈ ਅਤੇ ਉਸਦੇ ਨਾਮ ਉੱਤੇ ਅਸੀਸਾਂ ਦੇਣ, ਜਿਵੇਂ ਕਿ ਉਹ ਅੱਜ ਵੀ ਕਰਦੇ ਹਨ।

Deuteronomy 10:8 (UKJV) At that time the LORD separated the tribe of Levi, to bear the ark of the covenant of the LORD, to stand before the LORD to minister unto him, and to bless in his name, unto this day.

6(ਇਸਰਾਏਲੀਆਂ ਨੇ ਬਨੇ ਯਾਕਾਨ ਦੇ ਖੂਹਾਂ ਤੋਂ ਮੋਸੇਰਾਹ ਤੱਕ ਦਾ ਸਫ਼ਰ ਕੀਤਾ, ਉੱਥੇ ਹਾਰੋਨ ਦੀ ਮੌਤ ਹੋ ਗਈ ਅਤੇ ਉਸ ਨੂੰ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਅਲਆਜ਼ਾਰ ਉਸ ਤੋਂ ਬਾਅਦ ਜਾਜਕ ਬਣਿਆ।

7ਉੱਥੋਂ ਉਹ ਗੁਦਗੋਦਾਹ ਅਤੇ ਯੋਤਬਥਾਹ ਨਾਮਕ ਇੱਕ ਦੇਸ਼ ਨੂੰ ਗਏ, ਜਿਹੜਾ ਪਾਣੀ ਦੀਆਂ ਨਦੀਆਂ ਦਾ ਦੇਸ਼ ਹੈ।

8ਉਸ ਸਮੇਂ ਯਾਹਵੇਹ ਨੇ ਲੇਵੀ ਦੇ ਗੋਤ ਨੂੰ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕਣ ਲਈ ਅਤੇ ਯਾਹਵੇਹ ਦੇ ਸਾਹਮਣੇ ਖੜ੍ਹੇ ਹੋਣ ਲਈ ਵੱਖਰਾ ਕੀਤਾ, ਤਾਂ ਕਿ ਉਸਦੀ ਸੇਵਾ ਕਰਨ ਲਈ ਅਤੇ ਉਸਦੇ ਨਾਮ ਉੱਤੇ ਅਸੀਸਾਂ ਦੇਣ, ਜਿਵੇਂ ਕਿ ਉਹ ਅੱਜ ਵੀ ਕਰਦੇ ਹਨ।

9ਇਸ ਲਈ ਲੇਵੀਆਂ ਦਾ ਆਪਣੇ ਇਸਰਾਏਲੀਆਂ ਵਿੱਚ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਹੈ। ਯਾਹਵੇਹ ਹੀ ਉਸ ਦੀ ਵਿਰਾਸਤ ਹੈ, ਜਿਵੇਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਸ ਨੂੰ ਆਖਿਆ ਸੀ।)

10ਹੁਣ ਮੈਂ ਪਹਾੜ ਉੱਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਠਹਿਰਿਆ ਸੀ, ਜਿਵੇਂ ਮੈਂ ਪਹਿਲਾ ਵੀ ਕੀਤਾ ਸੀ ਅਤੇ ਯਾਹਵੇਹ ਨੇ ਇਸ ਸਮੇਂ ਵੀ ਮੇਰੀ ਗੱਲ ਸੁਣੀ ਅਤੇ ਤੁਹਾਨੂੰ ਤਬਾਹ ਕਰਨਾ ਨਾ ਚਾਹਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.