ਬਿਵਸਥਾ 11

ਅੱਜ ਯਾਦ ਰੱਖੋ ਕਿ ਤੁਹਾਡੇ ਬੱਚੇ ਉਹ ਨਹੀਂ ਹਨ ਜਿਨ੍ਹਾਂ ਨੇ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਅਨੁਸ਼ਾਸਨ ਨੂੰ ਦੇਖਿਆ ਅਤੇ ਨਾ ਅਨੁਭਵ ਕੀਤਾ, ਨਾ ਉਸਦੀ ਮਹਿਮਾ, ਨਾ ਉਸਦੇ ਸ਼ਕਤੀਸ਼ਾਲੀ ਹੱਥ ਨੂੰ, ਨਾ ਉਸਦੀ ਫੈਲੀ ਹੋਈ ਬਾਂਹ ਨੂੰ ਵੇਖਿਆ,

Deuteronomy 11:2 (UKJV) And know all of you this day: for I speak not with your children which have not known, and which have not seen the chastisement of the LORD your God, his greatness, his mighty hand, and his stretched out arm,

1ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ ਅਤੇ ਉਸ ਦੀਆਂ ਬਿਧੀਆਂ, ਉਸ ਦੇ ਹੁਕਮਾਂ, ਉਸ ਦੇ ਕਾਨੂੰਨਾਂ ਅਤੇ ਉਸ ਦੇ ਨਿਰਦੇਸ਼ਾਂ ਦੀ ਹਮੇਸ਼ਾ ਪਾਲਣਾ ਕਰੋ।

2ਅੱਜ ਯਾਦ ਰੱਖੋ ਕਿ ਤੁਹਾਡੇ ਬੱਚੇ ਉਹ ਨਹੀਂ ਹਨ ਜਿਨ੍ਹਾਂ ਨੇ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਅਨੁਸ਼ਾਸਨ ਨੂੰ ਦੇਖਿਆ ਅਤੇ ਨਾ ਅਨੁਭਵ ਕੀਤਾ, ਨਾ ਉਸਦੀ ਮਹਿਮਾ, ਨਾ ਉਸਦੇ ਸ਼ਕਤੀਸ਼ਾਲੀ ਹੱਥ ਨੂੰ, ਨਾ ਉਸਦੀ ਫੈਲੀ ਹੋਈ ਬਾਂਹ ਨੂੰ ਵੇਖਿਆ,

3ਨਾਲ ਹੀ ਉਸ ਦੇ ਨਿਸ਼ਾਨ ਅਤੇ ਉਸ ਦੇ ਕੰਮ ਜਿਹੜੇ ਉਸ ਨੇ ਮਿਸਰ ਵਿੱਚ ਉੱਥੋਂ ਦੇ ਰਾਜੇ ਫ਼ਿਰਾਊਨ ਅਤੇ ਉਸ ਦੇ ਦੇਸ਼ ਨਾਲ ਕੀਤੇ।

4ਉਸ ਨੇ ਮਿਸਰ ਦੀ ਫ਼ੌਜ ਨਾਲ, ਉਸ ਦੇ ਘੋੜਿਆਂ ਅਤੇ ਰਥਾਂ ਨਾਲ ਕੀ ਕੀਤਾ, ਕਿਵੇਂ ਉਸ ਨੇ ਲਾਲ ਸਾਗਰ ਦੇ ਪਾਣੀਆਂ ਨਾਲ ਉਹਨਾਂ ਨੂੰ ਦੱਬ ਦਿੱਤਾ ਜਦੋਂ ਉਹ ਤੁਹਾਡਾ ਪਿੱਛਾ ਕਰ ਰਹੇ ਸਨ ਅਤੇ ਕਿਵੇਂ ਯਾਹਵੇਹ ਨੇ ਉਹਨਾਂ ਉੱਤੇ ਸਦਾ ਲਈ ਤਬਾਹੀ ਲਿਆਂਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.