1ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ ਅਤੇ ਉਸ ਦੀਆਂ ਬਿਧੀਆਂ, ਉਸ ਦੇ ਹੁਕਮਾਂ, ਉਸ ਦੇ ਕਾਨੂੰਨਾਂ ਅਤੇ ਉਸ ਦੇ ਨਿਰਦੇਸ਼ਾਂ ਦੀ ਹਮੇਸ਼ਾ ਪਾਲਣਾ ਕਰੋ।
2ਅੱਜ ਯਾਦ ਰੱਖੋ ਕਿ ਤੁਹਾਡੇ ਬੱਚੇ ਉਹ ਨਹੀਂ ਹਨ ਜਿਨ੍ਹਾਂ ਨੇ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਅਨੁਸ਼ਾਸਨ ਨੂੰ ਦੇਖਿਆ ਅਤੇ ਨਾ ਅਨੁਭਵ ਕੀਤਾ, ਨਾ ਉਸਦੀ ਮਹਿਮਾ, ਨਾ ਉਸਦੇ ਸ਼ਕਤੀਸ਼ਾਲੀ ਹੱਥ ਨੂੰ, ਨਾ ਉਸਦੀ ਫੈਲੀ ਹੋਈ ਬਾਂਹ ਨੂੰ ਵੇਖਿਆ,
3ਨਾਲ ਹੀ ਉਸ ਦੇ ਨਿਸ਼ਾਨ ਅਤੇ ਉਸ ਦੇ ਕੰਮ ਜਿਹੜੇ ਉਸ ਨੇ ਮਿਸਰ ਵਿੱਚ ਉੱਥੋਂ ਦੇ ਰਾਜੇ ਫ਼ਿਰਾਊਨ ਅਤੇ ਉਸ ਦੇ ਦੇਸ਼ ਨਾਲ ਕੀਤੇ।
4ਉਸ ਨੇ ਮਿਸਰ ਦੀ ਫ਼ੌਜ ਨਾਲ, ਉਸ ਦੇ ਘੋੜਿਆਂ ਅਤੇ ਰਥਾਂ ਨਾਲ ਕੀ ਕੀਤਾ, ਕਿਵੇਂ ਉਸ ਨੇ ਲਾਲ ਸਾਗਰ ਦੇ ਪਾਣੀਆਂ ਨਾਲ ਉਹਨਾਂ ਨੂੰ ਦੱਬ ਦਿੱਤਾ ਜਦੋਂ ਉਹ ਤੁਹਾਡਾ ਪਿੱਛਾ ਕਰ ਰਹੇ ਸਨ ਅਤੇ ਕਿਵੇਂ ਯਾਹਵੇਹ ਨੇ ਉਹਨਾਂ ਉੱਤੇ ਸਦਾ ਲਈ ਤਬਾਹੀ ਲਿਆਂਦੀ।
5ਇਹ ਤੁਹਾਡੇ ਬੱਚਿਆਂ ਨੇ ਨਹੀਂ ਸੀ ਵੇਖਿਆ ਕਿ ਉਸ ਨੇ ਉਜਾੜ ਵਿੱਚ ਤੁਹਾਡੇ ਲਈ ਕੀ ਕੀਤਾ ਜਦ ਤੱਕ ਤੁਸੀਂ ਇਸ ਸਥਾਨ ਉੱਤੇ ਨਾ ਪਹੁੰਚੇ।