23ਯਾਹਵੇਹ ਇਨ੍ਹਾਂ ਸਾਰੀਆਂ ਕੌਮਾਂ ਨੂੰ ਤੁਹਾਡੇ ਅੱਗੇ ਤੋਂ ਬਾਹਰ ਕੱਢ ਦੇਵੇਗਾ, ਅਤੇ ਤੁਸੀਂ ਆਪਣੇ ਨਾਲੋਂ ਵੱਡੀਆਂ ਅਤੇ ਤਾਕਤਵਰ ਕੌਮਾਂ ਉੱਤੇ ਕਬਜ਼ਾ ਕਰੋਗੇ।
24ਹਰ ਉਹ ਥਾਂ ਜਿੱਥੇ ਤੁਹਾਡੇ ਪੈਰ ਰੱਖੇ ਜਾਣਗੇ ਤੁਹਾਡਾ ਹੋਵੇਗਾ, ਤੁਹਾਡਾ ਇਲਾਕਾ ਮਾਰੂਥਲ ਤੋਂ ਲੈ ਕੇ ਲਬਾਨੋਨ ਤੱਕ ਅਤੇ ਫ਼ਰਾਤ ਨਦੀ ਤੋਂ ਲੈ ਕੇ ਮਹਾ ਸਾਗਰ ਤੱਕ ਹੋਵੇਗਾ।
25ਕੋਈ ਵੀ ਤੁਹਾਡੇ ਵਿਰੁੱਧ ਖੜ੍ਹਾ ਨਹੀਂ ਹੋ ਸਕੇਗਾ। ਤੁਹਾਡਾ ਪਰਮੇਸ਼ਵਰ, ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ, ਸਾਰੀ ਧਰਤੀ ਉੱਤੇ, ਜਿੱਥੇ ਵੀ ਤੁਸੀਂ ਜਾਵੋਂਗੇ, ਤੁਹਾਡੇ ਲਈ ਦਹਿਸ਼ਤ ਅਤੇ ਡਰ ਪਾ ਦੇਵੇਗਾ।
26ਵੇਖੋ, ਮੈਂ ਅੱਜ ਤੁਹਾਡੇ ਸਾਹਮਣੇ ਇੱਕ ਬਰਕਤ ਅਤੇ ਸਰਾਪ ਰੱਖ ਰਿਹਾ ਹਾਂ,
27ਜੇਕਰ ਤੁਸੀਂ ਆਪਣੇ ਯਾਹਵੇਹ ਦੇ ਹੁਕਮਾਂ ਨੂੰ ਮੰਨਦੇ ਹੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ,