24ਹਰ ਉਹ ਥਾਂ ਜਿੱਥੇ ਤੁਹਾਡੇ ਪੈਰ ਰੱਖੇ ਜਾਣਗੇ ਤੁਹਾਡਾ ਹੋਵੇਗਾ, ਤੁਹਾਡਾ ਇਲਾਕਾ ਮਾਰੂਥਲ ਤੋਂ ਲੈ ਕੇ ਲਬਾਨੋਨ ਤੱਕ ਅਤੇ ਫ਼ਰਾਤ ਨਦੀ ਤੋਂ ਲੈ ਕੇ ਮਹਾ ਸਾਗਰ ਤੱਕ ਹੋਵੇਗਾ।
25ਕੋਈ ਵੀ ਤੁਹਾਡੇ ਵਿਰੁੱਧ ਖੜ੍ਹਾ ਨਹੀਂ ਹੋ ਸਕੇਗਾ। ਤੁਹਾਡਾ ਪਰਮੇਸ਼ਵਰ, ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ, ਸਾਰੀ ਧਰਤੀ ਉੱਤੇ, ਜਿੱਥੇ ਵੀ ਤੁਸੀਂ ਜਾਵੋਂਗੇ, ਤੁਹਾਡੇ ਲਈ ਦਹਿਸ਼ਤ ਅਤੇ ਡਰ ਪਾ ਦੇਵੇਗਾ।
26ਵੇਖੋ, ਮੈਂ ਅੱਜ ਤੁਹਾਡੇ ਸਾਹਮਣੇ ਇੱਕ ਬਰਕਤ ਅਤੇ ਸਰਾਪ ਰੱਖ ਰਿਹਾ ਹਾਂ,
27ਜੇਕਰ ਤੁਸੀਂ ਆਪਣੇ ਯਾਹਵੇਹ ਦੇ ਹੁਕਮਾਂ ਨੂੰ ਮੰਨਦੇ ਹੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ,
28ਸਰਾਪ ਹੈ ਜੇ ਤੁਸੀਂ ਆਪਣੇ ਯਾਹਵੇਹ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ ਅਤੇ ਉਸ ਰਾਹ ਤੋਂ ਮੁੜਦੇ ਹੋ ਜਿਸਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਹੋਰ ਦੇਵਤਿਆਂ ਦੇ ਪਿੱਛੇ ਲੱਗ ਕੇ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਸੀ।