ਬਿਵਸਥਾ 11

ਸਰਾਪ ਹੈ ਜੇ ਤੁਸੀਂ ਆਪਣੇ ਯਾਹਵੇਹ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ ਅਤੇ ਉਸ ਰਾਹ ਤੋਂ ਮੁੜਦੇ ਹੋ ਜਿਸਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਹੋਰ ਦੇਵਤਿਆਂ ਦੇ ਪਿੱਛੇ ਲੱਗ ਕੇ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਸੀ।

Deuteronomy 11:28 (UKJV) And a curse, if all of you will not obey the commandments of the LORD your God, but turn aside out of the way which I command you this day, to go after other gods, which all of you have not known.

26ਵੇਖੋ, ਮੈਂ ਅੱਜ ਤੁਹਾਡੇ ਸਾਹਮਣੇ ਇੱਕ ਬਰਕਤ ਅਤੇ ਸਰਾਪ ਰੱਖ ਰਿਹਾ ਹਾਂ,

27ਜੇਕਰ ਤੁਸੀਂ ਆਪਣੇ ਯਾਹਵੇਹ ਦੇ ਹੁਕਮਾਂ ਨੂੰ ਮੰਨਦੇ ਹੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ,

28ਸਰਾਪ ਹੈ ਜੇ ਤੁਸੀਂ ਆਪਣੇ ਯਾਹਵੇਹ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ ਅਤੇ ਉਸ ਰਾਹ ਤੋਂ ਮੁੜਦੇ ਹੋ ਜਿਸਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਹੋਰ ਦੇਵਤਿਆਂ ਦੇ ਪਿੱਛੇ ਲੱਗ ਕੇ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਸੀ।

29ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਧਰਤੀ ਉੱਤੇ ਲੈ ਆਵੇ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ, ਤਾਂ ਤੁਸੀਂ ਬਰਕਤ ਗਰਿੱਜ਼ੀਮ ਪਹਾੜ ਉੱਤੇ ਅਤੇ ਸਰਾਪ ਏਬਾਲ ਪਹਾੜ ਉੱਤੇ ਘੋਸ਼ਣਾ ਕਰੀਓ।

30ਜਿਵੇਂ ਤੁਸੀਂ ਜਾਣਦੇ ਹੋ, ਇਹ ਪਹਾੜ ਯਰਦਨ ਦੇ ਪਾਰ ਪੱਛਮ ਵੱਲ ਡੁੱਬਦੇ ਸੂਰਜ ਵੱਲ, ਮੋਰੇਹ ਦੇ ਵੱਡੇ ਰੁੱਖਾਂ ਦੇ ਕੋਲ ਗਿਲਗਾਲ ਦੇ ਨੇੜੇ ਅਰਾਬਾਹ ਵਿੱਚ ਰਹਿੰਦੇ ਕਨਾਨੀਆਂ ਦੇ ਇਲਾਕੇ ਵਿੱਚ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.