ਬਿਵਸਥਾ 11

ਜਿਵੇਂ ਤੁਸੀਂ ਜਾਣਦੇ ਹੋ, ਇਹ ਪਹਾੜ ਯਰਦਨ ਦੇ ਪਾਰ ਪੱਛਮ ਵੱਲ ਡੁੱਬਦੇ ਸੂਰਜ ਵੱਲ, ਮੋਰੇਹ ਦੇ ਵੱਡੇ ਰੁੱਖਾਂ ਦੇ ਕੋਲ ਗਿਲਗਾਲ ਦੇ ਨੇੜੇ ਅਰਾਬਾਹ ਵਿੱਚ ਰਹਿੰਦੇ ਕਨਾਨੀਆਂ ਦੇ ਇਲਾਕੇ ਵਿੱਚ ਹਨ।

Deuteronomy 11:30 (UKJV) Are they not on the other side Jordan, by the way where the sun goes down, in the land of the Canaanites, which dwell in the champaign opposite to Gilgal, beside the plains of Moreh?

28ਸਰਾਪ ਹੈ ਜੇ ਤੁਸੀਂ ਆਪਣੇ ਯਾਹਵੇਹ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ ਅਤੇ ਉਸ ਰਾਹ ਤੋਂ ਮੁੜਦੇ ਹੋ ਜਿਸਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਹੋਰ ਦੇਵਤਿਆਂ ਦੇ ਪਿੱਛੇ ਲੱਗ ਕੇ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਸੀ।

29ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਧਰਤੀ ਉੱਤੇ ਲੈ ਆਵੇ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ, ਤਾਂ ਤੁਸੀਂ ਬਰਕਤ ਗਰਿੱਜ਼ੀਮ ਪਹਾੜ ਉੱਤੇ ਅਤੇ ਸਰਾਪ ਏਬਾਲ ਪਹਾੜ ਉੱਤੇ ਘੋਸ਼ਣਾ ਕਰੀਓ।

30ਜਿਵੇਂ ਤੁਸੀਂ ਜਾਣਦੇ ਹੋ, ਇਹ ਪਹਾੜ ਯਰਦਨ ਦੇ ਪਾਰ ਪੱਛਮ ਵੱਲ ਡੁੱਬਦੇ ਸੂਰਜ ਵੱਲ, ਮੋਰੇਹ ਦੇ ਵੱਡੇ ਰੁੱਖਾਂ ਦੇ ਕੋਲ ਗਿਲਗਾਲ ਦੇ ਨੇੜੇ ਅਰਾਬਾਹ ਵਿੱਚ ਰਹਿੰਦੇ ਕਨਾਨੀਆਂ ਦੇ ਇਲਾਕੇ ਵਿੱਚ ਹਨ।

31ਤੁਸੀਂ ਯਰਦਨ ਪਾਰ ਕਰਨ ਵਾਲੇ ਹੋ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ। ਜਦੋਂ ਤੁਸੀਂ ਇਸ ਉੱਤੇ ਕਬਜ਼ਾ ਕਰ ਲਵੋਂਗੇ ਅਤੇ ਉੱਥੇ ਵੱਸ ਜਾਓਗੇ,

32ਤਾਂ ਤੁਸੀਂ ਉਹਨਾਂ ਸਾਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਣਾ ਕਰੋ ਜੋ ਮੈਂ ਅੱਜ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.