26ਪਰ ਤੁਸੀਂ ਆਪਣੀਆਂ ਪਵਿੱਤਰ ਚੀਜ਼ਾਂ ਅਤੇ ਜੋ ਕੁਝ ਵੀ ਦੇਣ ਦੀ ਸੁੱਖਣਾ ਖਾਧੀ ਹੈ ਲੈ ਜਾਓ ਅਤੇ ਉਸ ਥਾਂ ਨੂੰ ਜਾਓ ਜਿਸ ਨੂੰ ਯਾਹਵੇਹ ਚੁਣੇਗਾ।
27ਆਪਣੀਆਂ ਹੋਮ ਦੀਆਂ ਭੇਟਾਂ ਆਪਣੇ ਪਰਮੇਸ਼ਵਰ ਯਾਹਵੇਹ ਦੀ ਜਗਵੇਦੀ ਉੱਤੇ ਚੜ੍ਹਾਓ, ਮਾਸ ਅਤੇ ਲਹੂ ਦੋਵੇਂ ਅਤੇ ਤੁਹਾਡੀਆਂ ਬਲੀਆਂ ਦਾ ਲਹੂ ਤੁਹਾਡੇ ਪਰਮੇਸ਼ਵਰ ਦੀ ਜਗਵੇਦੀ ਦੇ ਕੋਲ ਡੋਲ੍ਹਿਆ ਜਾਣਾ ਚਾਹੀਦਾ ਹੈ, ਪਰ ਤੁਸੀਂ ਮਾਸ ਖਾ ਸਕਦੇ ਹੋ।
28ਇਨ੍ਹਾਂ ਸਾਰੀਆਂ ਬਿਧੀਆਂ ਦੀ ਪਾਲਣਾ ਕਰਨ ਵਿੱਚ ਜੋ ਮੈਂ ਤੁਹਾਨੂੰ ਦਿੰਦਾ ਹਾਂ ਧਿਆਨ ਨਾਲ ਰੱਖੋ ਤਾਂ ਜੋ ਤੁਹਾਡੇ ਤੋਂ ਬਾਅਦ ਤੁਹਾਡੇ ਅਤੇ ਤੁਹਾਡੇ ਬੱਚਿਆਂ ਦਾ ਹਮੇਸ਼ਾ ਭਲਾ ਹੋਵੇ ਕਿਉਂਕਿ ਤੁਸੀਂ ਉਹ ਕੰਮ ਕਰੋਗੇ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਦੀ ਨਿਗਾਹ ਵਿੱਚ ਚੰਗਾ ਅਤੇ ਸਹੀ ਹੈ।
29ਤੁਹਾਡਾ ਪਰਮੇਸ਼ਵਰ ਤੁਹਾਡੇ ਅੱਗੇ ਉਹਨਾਂ ਕੌਮਾਂ ਨੂੰ ਵੱਢ ਸੁੱਟੇਗਾ ਜਿਨ੍ਹਾਂ ਉੱਤੇ ਤੁਸੀਂ ਹਮਲਾ ਕਰਨ ਜਾ ਰਹੇ ਹੋ। ਪਰ ਜਦੋਂ ਤੁਸੀਂ ਉਹਨਾਂ ਨੂੰ ਬਾਹਰ ਕੱਢ ਦੇਵੋਗੇ ਤਾਂ ਉਹਨਾਂ ਦੇ ਦੇਸ਼ ਵਿੱਚ ਵੱਸ ਜਾਓ,
30ਅਤੇ ਜਦੋਂ ਉਹ ਤੁਹਾਡੇ ਸਾਹਮਣੇ ਤਬਾਹ ਹੋ ਜਾਣ, ਤਾਂ ਸਾਵਧਾਨ ਰਹੋ ਕਿ ਤੁਸੀਂ ਉਹਨਾਂ ਦੇ ਦੇਵਤਿਆਂ ਬਾਰੇ ਪੁੱਛ-ਗਿੱਛ ਕਰਦੇ ਹੋਏ ਨਾ ਫਸੋ, “ਇਹ ਕੌਮਾਂ ਆਪਣੇ ਦੇਵਤਿਆਂ ਦੀ ਸੇਵਾ ਕਿਵੇਂ ਕਰਦੀਆਂ ਹਨ? ਅਸੀਂ ਵੀ ਅਜਿਹਾ ਹੀ ਕਰਾਂਗੇ।”