ਬਿਵਸਥਾ 12

ਅਤੇ ਜਦੋਂ ਉਹ ਤੁਹਾਡੇ ਸਾਹਮਣੇ ਤਬਾਹ ਹੋ ਜਾਣ, ਤਾਂ ਸਾਵਧਾਨ ਰਹੋ ਕਿ ਤੁਸੀਂ ਉਹਨਾਂ ਦੇ ਦੇਵਤਿਆਂ ਬਾਰੇ ਪੁੱਛ-ਗਿੱਛ ਕਰਦੇ ਹੋਏ ਨਾ ਫਸੋ, “ਇਹ ਕੌਮਾਂ ਆਪਣੇ ਦੇਵਤਿਆਂ ਦੀ ਸੇਵਾ ਕਿਵੇਂ ਕਰਦੀਆਂ ਹਨ? ਅਸੀਂ ਵੀ ਅਜਿਹਾ ਹੀ ਕਰਾਂਗੇ।”

Deuteronomy 12:30 (UKJV) Take heed to yourself that you be not snared by following them, after that they be destroyed from before you; and that you enquire not after their gods, saying, How did these nations serve their gods? even so will I do likewise.

28ਇਨ੍ਹਾਂ ਸਾਰੀਆਂ ਬਿਧੀਆਂ ਦੀ ਪਾਲਣਾ ਕਰਨ ਵਿੱਚ ਜੋ ਮੈਂ ਤੁਹਾਨੂੰ ਦਿੰਦਾ ਹਾਂ ਧਿਆਨ ਨਾਲ ਰੱਖੋ ਤਾਂ ਜੋ ਤੁਹਾਡੇ ਤੋਂ ਬਾਅਦ ਤੁਹਾਡੇ ਅਤੇ ਤੁਹਾਡੇ ਬੱਚਿਆਂ ਦਾ ਹਮੇਸ਼ਾ ਭਲਾ ਹੋਵੇ ਕਿਉਂਕਿ ਤੁਸੀਂ ਉਹ ਕੰਮ ਕਰੋਗੇ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਦੀ ਨਿਗਾਹ ਵਿੱਚ ਚੰਗਾ ਅਤੇ ਸਹੀ ਹੈ।

29ਤੁਹਾਡਾ ਪਰਮੇਸ਼ਵਰ ਤੁਹਾਡੇ ਅੱਗੇ ਉਹਨਾਂ ਕੌਮਾਂ ਨੂੰ ਵੱਢ ਸੁੱਟੇਗਾ ਜਿਨ੍ਹਾਂ ਉੱਤੇ ਤੁਸੀਂ ਹਮਲਾ ਕਰਨ ਜਾ ਰਹੇ ਹੋ। ਪਰ ਜਦੋਂ ਤੁਸੀਂ ਉਹਨਾਂ ਨੂੰ ਬਾਹਰ ਕੱਢ ਦੇਵੋਗੇ ਤਾਂ ਉਹਨਾਂ ਦੇ ਦੇਸ਼ ਵਿੱਚ ਵੱਸ ਜਾਓ,

30ਅਤੇ ਜਦੋਂ ਉਹ ਤੁਹਾਡੇ ਸਾਹਮਣੇ ਤਬਾਹ ਹੋ ਜਾਣ, ਤਾਂ ਸਾਵਧਾਨ ਰਹੋ ਕਿ ਤੁਸੀਂ ਉਹਨਾਂ ਦੇ ਦੇਵਤਿਆਂ ਬਾਰੇ ਪੁੱਛ-ਗਿੱਛ ਕਰਦੇ ਹੋਏ ਨਾ ਫਸੋ, “ਇਹ ਕੌਮਾਂ ਆਪਣੇ ਦੇਵਤਿਆਂ ਦੀ ਸੇਵਾ ਕਿਵੇਂ ਕਰਦੀਆਂ ਹਨ? ਅਸੀਂ ਵੀ ਅਜਿਹਾ ਹੀ ਕਰਾਂਗੇ।”

31ਤੁਹਾਨੂੰ ਆਪਣੇ ਯਾਹਵੇਹ ਦੀ ਉਹਨਾਂ ਦੇ ਤਰੀਕੇ ਨਾਲ ਉਪਾਸਨਾ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹੋਏ ਹਰ ਤਰ੍ਹਾਂ ਦੇ ਘਿਣਾਉਣੇ ਕੰਮ ਕਰਦੇ ਹਨ ਯਾਹਵੇਹ ਜਿਨ੍ਹਾਂ ਨੂੰ ਨਫ਼ਰਤ ਕਰਦਾ ਹੈ। ਇੱਥੋਂ ਤੱਕ ਕਿ ਉਹ ਆਪਣੇ ਦੇਵਤਿਆਂ ਨੂੰ ਬਲੀਆਂ ਵਜੋਂ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਅੱਗ ਵਿੱਚ ਸਾੜ ਦਿੰਦੇ ਹਨ।

32ਜਿਹੜੇ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ ਤੁਸੀਂ ਉਹਨਾਂ ਦੀ ਪਾਲਣਾ ਕਰਨਾ ਇਨ੍ਹਾਂ ਵਿੱਚੋਂ ਨਾ ਕੁਝ ਵਧਾਓ ਨਾ ਕੁਝ ਘਟਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.