ਬਿਵਸਥਾ 12

ਜਿਸ ਤਰੀਕੇ ਨਾਲ ਉਹ ਕਰਦੇ ਹਨ, ਉਸ ਤਰ੍ਹਾਂ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਮਹਿਮਾ ਨਾ ਕਰਨਾ।

Deuteronomy 12:4 (UKJV) All of you shall not do so unto the LORD your God.

2ਜਿਨ੍ਹਾਂ ਕੌਮਾਂ ਨੂੰ ਤੁਸੀਂ ਕੱਢਣਾ ਹੈ, ਉਹਨਾਂ ਦੇ ਲੋਕ ਉੱਚੇ ਪਹਾੜਾਂ ਉੱਤੇ, ਟਿੱਲਿਆਂ ਉੱਤੇ, ਹਰੇਕ ਹਰੇ ਰੁੱਖ ਦੇ ਹੇਠ ਅਰਥਾਤ ਜਿਸ ਕਿਸੇ ਸਥਾਨ ਵਿੱਚ ਆਪਣੇ ਦੇਵਤਿਆਂ ਦੀ ਪੂਜਾ ਕਰਦੇ, ਤੁਸੀਂ ਉਹਨਾਂ ਸਥਾਨਾਂ ਦਾ ਪੂਰੀ ਤਰ੍ਹਾਂ ਨਾਲ ਨਾਸ ਕਰਨਾ ਹੈ।

3ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਦਿਓ, ਉਹਨਾਂ ਦੇ ਪੱਥਰਾਂ ਨੂੰ ਭੰਨ ਸੁੱਟੋ ਅਤੇ ਉਹਨਾਂ ਦੇ ਅਸ਼ੇਰਾਹ ਦੇਵੀ ਦੇ ਥੰਮ੍ਹਾਂ ਨੂੰ ਅੱਗ ਵਿੱਚ ਸਾੜ ਦਿਓ ਅਤੇ ਉਹਨਾਂ ਦੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਵੱਢ ਸੁੱਟੋ ਅਤੇ ਉਹਨਾਂ ਥਾਵਾਂ ਤੋਂ ਉਹਨਾਂ ਦੇ ਨਾਮ ਮਿਟਾ ਦਿਓ।

4ਜਿਸ ਤਰੀਕੇ ਨਾਲ ਉਹ ਕਰਦੇ ਹਨ, ਉਸ ਤਰ੍ਹਾਂ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਮਹਿਮਾ ਨਾ ਕਰਨਾ।

5ਪਰ ਤੁਸੀਂ ਉਸ ਥਾਂ ਦੀ ਭਾਲ ਕਰੋ ਜੋ ਤੁਹਾਡਾ ਪਰਮੇਸ਼ਵਰ ਤੁਹਾਡੇ ਸਾਰੇ ਗੋਤਾਂ ਵਿੱਚੋਂ ਆਪਣਾ ਨਾਮ ਆਪਣੇ ਨਿਵਾਸ ਲਈ ਚੁਣੇਗਾ ਅਤੇ ਉਸ ਥਾਂ ਤੇ ਤੁਸੀਂ ਜਾਇਆ ਕਰਨਾ,

6ਉੱਥੇ ਆਪਣੀਆਂ ਹੋਮ ਦੀਆਂ ਭੇਟਾਂ, ਬਲੀਆਂ, ਆਪਣਾ ਦਸਵੰਧ ਅਤੇ ਖਾਸ ਸੁਗਾਤਾਂ, ਜਿਹੜੀਆਂ ਦੇਣ ਦੀ ਤੁਸੀਂ ਸੁੱਖਣਾ ਸੁੱਖੀ ਹੈ ਅਤੇ ਆਪਣੇ ਇੱਜੜ ਅਤੇ ਚੌਣੇ ਦੇ ਪਹਿਲੌਠੇ ਦੇ ਬੱਚਿਆ ਨੂੰ ਲਿਆਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.