ਬਿਵਸਥਾ 12

ਪਰ ਤੁਸੀਂ ਉਸ ਥਾਂ ਦੀ ਭਾਲ ਕਰੋ ਜੋ ਤੁਹਾਡਾ ਪਰਮੇਸ਼ਵਰ ਤੁਹਾਡੇ ਸਾਰੇ ਗੋਤਾਂ ਵਿੱਚੋਂ ਆਪਣਾ ਨਾਮ ਆਪਣੇ ਨਿਵਾਸ ਲਈ ਚੁਣੇਗਾ ਅਤੇ ਉਸ ਥਾਂ ਤੇ ਤੁਸੀਂ ਜਾਇਆ ਕਰਨਾ,

Deuteronomy 12:5 (UKJV) But unto the place which the LORD your God shall choose out of all your tribes to put his name there, even unto his habitation shall all of you seek, and thither you shall come:

3ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਦਿਓ, ਉਹਨਾਂ ਦੇ ਪੱਥਰਾਂ ਨੂੰ ਭੰਨ ਸੁੱਟੋ ਅਤੇ ਉਹਨਾਂ ਦੇ ਅਸ਼ੇਰਾਹ ਦੇਵੀ ਦੇ ਥੰਮ੍ਹਾਂ ਨੂੰ ਅੱਗ ਵਿੱਚ ਸਾੜ ਦਿਓ ਅਤੇ ਉਹਨਾਂ ਦੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਵੱਢ ਸੁੱਟੋ ਅਤੇ ਉਹਨਾਂ ਥਾਵਾਂ ਤੋਂ ਉਹਨਾਂ ਦੇ ਨਾਮ ਮਿਟਾ ਦਿਓ।

4ਜਿਸ ਤਰੀਕੇ ਨਾਲ ਉਹ ਕਰਦੇ ਹਨ, ਉਸ ਤਰ੍ਹਾਂ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਮਹਿਮਾ ਨਾ ਕਰਨਾ।

5ਪਰ ਤੁਸੀਂ ਉਸ ਥਾਂ ਦੀ ਭਾਲ ਕਰੋ ਜੋ ਤੁਹਾਡਾ ਪਰਮੇਸ਼ਵਰ ਤੁਹਾਡੇ ਸਾਰੇ ਗੋਤਾਂ ਵਿੱਚੋਂ ਆਪਣਾ ਨਾਮ ਆਪਣੇ ਨਿਵਾਸ ਲਈ ਚੁਣੇਗਾ ਅਤੇ ਉਸ ਥਾਂ ਤੇ ਤੁਸੀਂ ਜਾਇਆ ਕਰਨਾ,

6ਉੱਥੇ ਆਪਣੀਆਂ ਹੋਮ ਦੀਆਂ ਭੇਟਾਂ, ਬਲੀਆਂ, ਆਪਣਾ ਦਸਵੰਧ ਅਤੇ ਖਾਸ ਸੁਗਾਤਾਂ, ਜਿਹੜੀਆਂ ਦੇਣ ਦੀ ਤੁਸੀਂ ਸੁੱਖਣਾ ਸੁੱਖੀ ਹੈ ਅਤੇ ਆਪਣੇ ਇੱਜੜ ਅਤੇ ਚੌਣੇ ਦੇ ਪਹਿਲੌਠੇ ਦੇ ਬੱਚਿਆ ਨੂੰ ਲਿਆਓ।

7ਉੱਥੇ ਤੁਸੀਂ ਅਤੇ ਤੁਹਾਡੇ ਪਰਿਵਾਰ ਯਾਹਵੇਹ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖਾਓਗੇ ਅਤੇ ਹਰ ਉਸ ਚੀਜ਼ ਵਿੱਚ ਖੁਸ਼ੀ ਮਨਾਓਗੇ ਜਿਸ ਵਿੱਚ ਤੁਸੀਂ ਆਪਣਾ ਹੱਥ ਰੱਖਿਆ ਹੈ, ਕਿਉਂਕਿ ਤੁਹਾਡੇ ਯਾਹਵੇਹ ਨੇ ਤੁਹਾਨੂੰ ਅਸੀਸ ਦਿੱਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.