ਬਿਵਸਥਾ 12

ਉੱਥੇ ਆਪਣੀਆਂ ਹੋਮ ਦੀਆਂ ਭੇਟਾਂ, ਬਲੀਆਂ, ਆਪਣਾ ਦਸਵੰਧ ਅਤੇ ਖਾਸ ਸੁਗਾਤਾਂ, ਜਿਹੜੀਆਂ ਦੇਣ ਦੀ ਤੁਸੀਂ ਸੁੱਖਣਾ ਸੁੱਖੀ ਹੈ ਅਤੇ ਆਪਣੇ ਇੱਜੜ ਅਤੇ ਚੌਣੇ ਦੇ ਪਹਿਲੌਠੇ ਦੇ ਬੱਚਿਆ ਨੂੰ ਲਿਆਓ।

Deuteronomy 12:6 (UKJV) And thither all of you shall bring your burnt offerings, and your sacrifices, and your tithes, and heave offerings of your hand, and your vows, and your freewill offerings, and the firstlings of your herds and of your flocks:

4ਜਿਸ ਤਰੀਕੇ ਨਾਲ ਉਹ ਕਰਦੇ ਹਨ, ਉਸ ਤਰ੍ਹਾਂ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਮਹਿਮਾ ਨਾ ਕਰਨਾ।

5ਪਰ ਤੁਸੀਂ ਉਸ ਥਾਂ ਦੀ ਭਾਲ ਕਰੋ ਜੋ ਤੁਹਾਡਾ ਪਰਮੇਸ਼ਵਰ ਤੁਹਾਡੇ ਸਾਰੇ ਗੋਤਾਂ ਵਿੱਚੋਂ ਆਪਣਾ ਨਾਮ ਆਪਣੇ ਨਿਵਾਸ ਲਈ ਚੁਣੇਗਾ ਅਤੇ ਉਸ ਥਾਂ ਤੇ ਤੁਸੀਂ ਜਾਇਆ ਕਰਨਾ,

6ਉੱਥੇ ਆਪਣੀਆਂ ਹੋਮ ਦੀਆਂ ਭੇਟਾਂ, ਬਲੀਆਂ, ਆਪਣਾ ਦਸਵੰਧ ਅਤੇ ਖਾਸ ਸੁਗਾਤਾਂ, ਜਿਹੜੀਆਂ ਦੇਣ ਦੀ ਤੁਸੀਂ ਸੁੱਖਣਾ ਸੁੱਖੀ ਹੈ ਅਤੇ ਆਪਣੇ ਇੱਜੜ ਅਤੇ ਚੌਣੇ ਦੇ ਪਹਿਲੌਠੇ ਦੇ ਬੱਚਿਆ ਨੂੰ ਲਿਆਓ।

7ਉੱਥੇ ਤੁਸੀਂ ਅਤੇ ਤੁਹਾਡੇ ਪਰਿਵਾਰ ਯਾਹਵੇਹ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖਾਓਗੇ ਅਤੇ ਹਰ ਉਸ ਚੀਜ਼ ਵਿੱਚ ਖੁਸ਼ੀ ਮਨਾਓਗੇ ਜਿਸ ਵਿੱਚ ਤੁਸੀਂ ਆਪਣਾ ਹੱਥ ਰੱਖਿਆ ਹੈ, ਕਿਉਂਕਿ ਤੁਹਾਡੇ ਯਾਹਵੇਹ ਨੇ ਤੁਹਾਨੂੰ ਅਸੀਸ ਦਿੱਤੀ ਹੈ।

8ਜਿਵੇਂ ਅਸੀਂ ਅੱਜ ਇੱਥੇ ਕਰਦੇ ਹਾਂ ਉੱਥੇ ਅਜਿਹਾ ਨਾ ਕਰਨਾ ਅਰਥਾਤ ਜੋ ਕੁਝ ਕਿਸੇ ਨੂੰ ਠੀਕ ਲੱਗਦਾ ਹੈ, ਉਹ ਉਹੀ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.