ਬਿਵਸਥਾ 14

ਤੁਸੀਂ ਕੋਈ ਵੀ ਚੀਜ਼ ਨਾ ਖਾਓ ਜੋ ਪਹਿਲਾਂ ਤੋਂ ਹੀ ਮਰੀ ਹੋਈ ਹੋਵੇ, ਤੁਸੀਂ ਇਸਨੂੰ ਆਪਣੇ ਕਿਸੇ ਵੀ ਕਸਬੇ ਵਿੱਚ ਰਹਿਣ ਵਾਲੇ ਵਿਦੇਸ਼ੀ ਨੂੰ ਦੇ ਸਕਦੇ ਹੋ ਅਤੇ ਉਹ ਇਸਨੂੰ ਖਾ ਸਕਦੇ ਹਨ ਜਾਂ ਤੁਸੀਂ ਇਸਨੂੰ ਕਿਸੇ ਹੋਰ ਵਿਦੇਸ਼ੀ ਨੂੰ ਵੇਚ ਸਕਦੇ ਹੋ, ਪਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਪਵਿੱਤਰ ਲੋਕ ਹੋ। ਬੱਕਰੀ ਦੇ ਬੱਚੇ ਨੂੰ ਮਾਂ ਦੇ ਦੁੱਧ ਵਿੱਚ ਨਾ ਪਕਾਓ।

Deuteronomy 14:21 (UKJV) All of you shall not eat of anything that dies of itself: you shall give it unto the stranger that is in your gates, that he may eat it; or you may sell it unto an foreigner: for you are an holy people unto the LORD your God. You shall not seethe a kid in his mother's milk.

19ਸਾਰੇ ਉੱਡਦੇ ਕੀੜੇ ਤੁਹਾਡੇ ਲਈ ਅਸ਼ੁੱਧ ਹਨ, ਉਹਨਾਂ ਨੂੰ ਨਾ ਖਾਓ।

20ਪਰ ਸਾਰੇ ਸ਼ੁੱਧ ਪੰਖੇਰੂ ਤੁਸੀਂ ਖਾ ਸਕਦੇ ਹੋ।

21ਤੁਸੀਂ ਕੋਈ ਵੀ ਚੀਜ਼ ਨਾ ਖਾਓ ਜੋ ਪਹਿਲਾਂ ਤੋਂ ਹੀ ਮਰੀ ਹੋਈ ਹੋਵੇ, ਤੁਸੀਂ ਇਸਨੂੰ ਆਪਣੇ ਕਿਸੇ ਵੀ ਕਸਬੇ ਵਿੱਚ ਰਹਿਣ ਵਾਲੇ ਵਿਦੇਸ਼ੀ ਨੂੰ ਦੇ ਸਕਦੇ ਹੋ ਅਤੇ ਉਹ ਇਸਨੂੰ ਖਾ ਸਕਦੇ ਹਨ ਜਾਂ ਤੁਸੀਂ ਇਸਨੂੰ ਕਿਸੇ ਹੋਰ ਵਿਦੇਸ਼ੀ ਨੂੰ ਵੇਚ ਸਕਦੇ ਹੋ, ਪਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਪਵਿੱਤਰ ਲੋਕ ਹੋ। ਬੱਕਰੀ ਦੇ ਬੱਚੇ ਨੂੰ ਮਾਂ ਦੇ ਦੁੱਧ ਵਿੱਚ ਨਾ ਪਕਾਓ।

22ਤੁਹਾਡੇ ਖੇਤਾਂ ਵਿੱਚ ਹਰ ਸਾਲ ਪੈਦਾ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਦਾ ਦਸਵਾਂ ਹਿੱਸਾ ਦਿਓ।

23ਆਪਣੇ ਅੰਨ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਦਾ ਦਸਵੰਧ ਅਤੇ ਆਪਣੇ ਇੱਜੜਾਂ ਅਤੇ ਚੌਣੇ ਦੇ ਪਹਿਲੌਠੇ ਨੂੰ ਯਾਹਵੇਹ ਦੇ ਸਨਮੁੱਖ ਖਾਓ ਜਿੱਥੇ ਉਹ ਆਪਣੇ ਨਾਮ ਲਈ ਨਿਵਾਸ ਸਥਾਨ ਚੁਣੇਗਾ, ਤਾਂ ਜੋ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦਾ ਡਰ ਸਦਾ ਤੱਕ ਮੰਨਣਾ ਸਿੱਖੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.