21ਤੁਸੀਂ ਕੋਈ ਵੀ ਚੀਜ਼ ਨਾ ਖਾਓ ਜੋ ਪਹਿਲਾਂ ਤੋਂ ਹੀ ਮਰੀ ਹੋਈ ਹੋਵੇ, ਤੁਸੀਂ ਇਸਨੂੰ ਆਪਣੇ ਕਿਸੇ ਵੀ ਕਸਬੇ ਵਿੱਚ ਰਹਿਣ ਵਾਲੇ ਵਿਦੇਸ਼ੀ ਨੂੰ ਦੇ ਸਕਦੇ ਹੋ ਅਤੇ ਉਹ ਇਸਨੂੰ ਖਾ ਸਕਦੇ ਹਨ ਜਾਂ ਤੁਸੀਂ ਇਸਨੂੰ ਕਿਸੇ ਹੋਰ ਵਿਦੇਸ਼ੀ ਨੂੰ ਵੇਚ ਸਕਦੇ ਹੋ, ਪਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਪਵਿੱਤਰ ਲੋਕ ਹੋ। ਬੱਕਰੀ ਦੇ ਬੱਚੇ ਨੂੰ ਮਾਂ ਦੇ ਦੁੱਧ ਵਿੱਚ ਨਾ ਪਕਾਓ।
22ਤੁਹਾਡੇ ਖੇਤਾਂ ਵਿੱਚ ਹਰ ਸਾਲ ਪੈਦਾ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਦਾ ਦਸਵਾਂ ਹਿੱਸਾ ਦਿਓ।
23ਆਪਣੇ ਅੰਨ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਦਾ ਦਸਵੰਧ ਅਤੇ ਆਪਣੇ ਇੱਜੜਾਂ ਅਤੇ ਚੌਣੇ ਦੇ ਪਹਿਲੌਠੇ ਨੂੰ ਯਾਹਵੇਹ ਦੇ ਸਨਮੁੱਖ ਖਾਓ ਜਿੱਥੇ ਉਹ ਆਪਣੇ ਨਾਮ ਲਈ ਨਿਵਾਸ ਸਥਾਨ ਚੁਣੇਗਾ, ਤਾਂ ਜੋ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦਾ ਡਰ ਸਦਾ ਤੱਕ ਮੰਨਣਾ ਸਿੱਖੋ।
24ਜੇਕਰ ਉਹ ਸਥਾਨ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਆਪਣਾ ਨਾਮ ਵਸਾਉਣ ਲਈ ਚੁਣੇਗਾ ਬਹੁਤ ਦੂਰ ਹੋਵੇ, ਅਤੇ ਉੱਥੋਂ ਦਾ ਰਾਹ ਤੁਹਾਡੇ ਲਈ ਅਜਿਹਾ ਲੰਮਾ ਹੋਵੇ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਬਰਕਤ ਨਾਲ ਮਿਲੀਆਂ ਵਸਤੂਆਂ ਉੱਥੇ ਲੈ ਕੇ ਜਾ ਨਾ ਸਕੋ,
25ਫਿਰ ਆਪਣਾ ਦਸਵੰਧ ਚਾਂਦੀ ਵਿੱਚ ਬਦਲੋ ਅਤੇ ਚਾਂਦੀ ਨੂੰ ਆਪਣੇ ਨਾਲ ਲੈ ਜਾਓ ਅਤੇ ਉਸ ਜਗ੍ਹਾ ਉੱਤੇ ਜਾਓ ਜਿਸ ਨੂੰ ਤੁਹਾਡਾ ਪਰਮੇਸ਼ਵਰ ਚੁਣੇਗਾ।