ਬਿਵਸਥਾ 17

ਇਸ ਤੋਂ ਇਲਾਵਾ, ਰਾਜੇ ਨੂੰ ਆਪਣੇ ਲਈ ਬਹੁਤ ਸਾਰੇ ਘੋੜੇ ਨਹੀਂ ਲੈਣੇ ਚਾਹੀਦੇ ਅਤੇ ਨਾ ਹੀ ਲੋਕਾਂ ਨੂੰ ਮਿਸਰ ਵੱਲ ਵਾਪਸ ਮੋੜੇ, ਕਿਉ ਜੋ ਯਾਹਵੇਹ ਨੇ ਤੁਹਾਨੂੰ ਆਖਿਆ ਹੈ, “ਕਿ ਤੁਸੀਂ ਉਸ ਰਾਹ ਨੂੰ ਫਿਰ ਕਦੇ ਨਾ ਮੁੜਿਓ।”

Deuteronomy 17:16 (UKJV) But he shall not multiply horses to himself, nor cause the people to return to Egypt, to the end that he should multiply horses: forasmuch as the LORD has said unto you, All of you shall henceforth return no more that way.

14ਜਦੋਂ ਤੁਸੀਂ ਉਸ ਧਰਤੀ ਵਿੱਚ ਪ੍ਰਵੇਸ਼ ਕਰੋ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ ਅਤੇ ਤੁਸੀਂ ਉਸ ਉੱਤੇ ਕਬਜ਼ਾ ਕਰ ਕੇ ਅਤੇ ਉਸ ਵਿੱਚ ਵੱਸ ਜਾਓ ਅਤੇ ਤੁਸੀਂ ਆਖੋ, “ਅਸੀਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੀ ਤਰ੍ਹਾਂ ਆਪਣੇ ਉੱਤੇ ਇੱਕ ਰਾਜਾ ਨਿਯੁਕਤ ਕਰ ਲਈਏ,”

15ਤਾਂ ਜਿਸ ਨੂੰ ਯਾਹਵੇਹ ਤੁਹਾਡਾ ਪਰਮੇਸ਼ਵਰ ਚੁਣ ਲਵੇ, ਤੁਸੀਂ ਜ਼ਰੂਰ ਹੀ ਉਸ ਨੂੰ ਆਪਣੇ ਉੱਤੇ ਰਾਜਾ ਨਿਯੁਕਤ ਕਰ ਲਿਓ। ਉਹ ਤੁਹਾਡੇ ਭਰਾ ਇਸਰਾਏਲੀਆਂ ਵਿੱਚੋਂ ਹੋਣਾ ਚਾਹੀਦਾ ਹੈ। ਕਿਸੇ ਵਿਦੇਸ਼ੀ ਨੂੰ ਆਪਣੇ ਉੱਤੇ ਨਾ ਰੱਖੋ, ਜਿਹੜਾ ਇਸਰਾਏਲੀ ਨਹੀਂ ਹੈ।

16ਇਸ ਤੋਂ ਇਲਾਵਾ, ਰਾਜੇ ਨੂੰ ਆਪਣੇ ਲਈ ਬਹੁਤ ਸਾਰੇ ਘੋੜੇ ਨਹੀਂ ਲੈਣੇ ਚਾਹੀਦੇ ਅਤੇ ਨਾ ਹੀ ਲੋਕਾਂ ਨੂੰ ਮਿਸਰ ਵੱਲ ਵਾਪਸ ਮੋੜੇ, ਕਿਉ ਜੋ ਯਾਹਵੇਹ ਨੇ ਤੁਹਾਨੂੰ ਆਖਿਆ ਹੈ, “ਕਿ ਤੁਸੀਂ ਉਸ ਰਾਹ ਨੂੰ ਫਿਰ ਕਦੇ ਨਾ ਮੁੜਿਓ।”

17ਉਹ ਬਹੁਤ ਸਾਰੀਆਂ ਪਤਨੀਆਂ ਵੀ ਨਾ ਰੱਖੇ, ਨਹੀਂ ਤਾਂ ਉਹ ਦਾ ਮਨ ਕੁਰਾਹੇ ਪੈ ਜਾਵੇਗਾ। ਨਾ ਉਹ ਆਪਣੇ ਲਈ ਬਹੁਤ ਸੋਨਾ ਚਾਂਦੀ ਵਧਾਵੇ।

18ਜਦੋਂ ਉਹ ਆਪਣੇ ਰਾਜ ਦੀ ਗੱਦੀ ਉੱਤੇ ਬੈਠਦਾ ਹੈ, ਤਾਂ ਉਹ ਆਪਣੇ ਲਈ ਇਸ ਬਿਵਸਥਾ ਦੀ ਪੁਸਤਕ ਵਿੱਚੋਂ, ਜਿਹੜੀ ਲੇਵੀ ਜਾਜਕਾਂ ਦੇ ਕੋਲ ਰਹੇਗੀ, ਇੱਕ ਨਕਲ ਆਪਣੇ ਲਈ ਲਿਖ ਲਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.