ਬਿਵਸਥਾ 17

ਇਹ ਉਸ ਦੇ ਕੋਲ ਰਹੇ ਅਤੇ ਆਪਣੀ ਪੂਰੀ ਜਿੰਦਗੀ ਉਸ ਨੂੰ ਪੜ੍ਹੇ, ਤਾਂ ਜੋ ਉਹ ਆਪਣੇ ਯਾਹਵੇਹ ਦਾ ਆਦਰ ਕਰਨਾ ਸਿੱਖੇ ਅਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਅਤੇ ਇਨ੍ਹਾਂ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰੇ ਅਤੇ ਬਿਧੀਆਂ ਨੂੰ ਪੂਰਾ ਕਰੇ।

Deuteronomy 17:19 (UKJV) And it shall be with him, and he shall read therein all the days of his life: that he may learn to fear the LORD his God, to keep all the words of this law and these statutes, to do them:

17ਉਹ ਬਹੁਤ ਸਾਰੀਆਂ ਪਤਨੀਆਂ ਵੀ ਨਾ ਰੱਖੇ, ਨਹੀਂ ਤਾਂ ਉਹ ਦਾ ਮਨ ਕੁਰਾਹੇ ਪੈ ਜਾਵੇਗਾ। ਨਾ ਉਹ ਆਪਣੇ ਲਈ ਬਹੁਤ ਸੋਨਾ ਚਾਂਦੀ ਵਧਾਵੇ।

18ਜਦੋਂ ਉਹ ਆਪਣੇ ਰਾਜ ਦੀ ਗੱਦੀ ਉੱਤੇ ਬੈਠਦਾ ਹੈ, ਤਾਂ ਉਹ ਆਪਣੇ ਲਈ ਇਸ ਬਿਵਸਥਾ ਦੀ ਪੁਸਤਕ ਵਿੱਚੋਂ, ਜਿਹੜੀ ਲੇਵੀ ਜਾਜਕਾਂ ਦੇ ਕੋਲ ਰਹੇਗੀ, ਇੱਕ ਨਕਲ ਆਪਣੇ ਲਈ ਲਿਖ ਲਵੇ।

19ਇਹ ਉਸ ਦੇ ਕੋਲ ਰਹੇ ਅਤੇ ਆਪਣੀ ਪੂਰੀ ਜਿੰਦਗੀ ਉਸ ਨੂੰ ਪੜ੍ਹੇ, ਤਾਂ ਜੋ ਉਹ ਆਪਣੇ ਯਾਹਵੇਹ ਦਾ ਆਦਰ ਕਰਨਾ ਸਿੱਖੇ ਅਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਅਤੇ ਇਨ੍ਹਾਂ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰੇ ਅਤੇ ਬਿਧੀਆਂ ਨੂੰ ਪੂਰਾ ਕਰੇ।

20ਅਤੇ ਆਪਣੇ ਆਪ ਨੂੰ ਆਪਣੇ ਇਸਰਾਏਲੀਆਂ ਭਰਾਵਾਂ ਨਾਲੋਂ ਉੱਤਮ ਨਾ ਸਮਝੋ, ਅਤੇ ਬਿਵਸਥਾ ਤੋਂ ਸੱਜੇ ਜਾਂ ਖੱਬੇ ਨਾ ਮੁੜੋ। ਫਿਰ ਉਹ ਅਤੇ ਉਸਦੀ ਔਲਾਦ ਇਸਰਾਏਲ ਉੱਤੇ ਲੰਮਾ ਸਮਾਂ ਰਾਜ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.