ਬਿਵਸਥਾ 17

ਅਤੇ ਆਪਣੇ ਆਪ ਨੂੰ ਆਪਣੇ ਇਸਰਾਏਲੀਆਂ ਭਰਾਵਾਂ ਨਾਲੋਂ ਉੱਤਮ ਨਾ ਸਮਝੋ, ਅਤੇ ਬਿਵਸਥਾ ਤੋਂ ਸੱਜੇ ਜਾਂ ਖੱਬੇ ਨਾ ਮੁੜੋ। ਫਿਰ ਉਹ ਅਤੇ ਉਸਦੀ ਔਲਾਦ ਇਸਰਾਏਲ ਉੱਤੇ ਲੰਮਾ ਸਮਾਂ ਰਾਜ ਕਰਨਗੇ।

Deuteronomy 17:20 (UKJV) That his heart be not lifted up above his brethren, and that he turn not aside from the commandment, to the right hand, or to the left: to the end that he may prolong his days in his kingdom, he, and his children, in the midst of Israel.

18ਜਦੋਂ ਉਹ ਆਪਣੇ ਰਾਜ ਦੀ ਗੱਦੀ ਉੱਤੇ ਬੈਠਦਾ ਹੈ, ਤਾਂ ਉਹ ਆਪਣੇ ਲਈ ਇਸ ਬਿਵਸਥਾ ਦੀ ਪੁਸਤਕ ਵਿੱਚੋਂ, ਜਿਹੜੀ ਲੇਵੀ ਜਾਜਕਾਂ ਦੇ ਕੋਲ ਰਹੇਗੀ, ਇੱਕ ਨਕਲ ਆਪਣੇ ਲਈ ਲਿਖ ਲਵੇ।

19ਇਹ ਉਸ ਦੇ ਕੋਲ ਰਹੇ ਅਤੇ ਆਪਣੀ ਪੂਰੀ ਜਿੰਦਗੀ ਉਸ ਨੂੰ ਪੜ੍ਹੇ, ਤਾਂ ਜੋ ਉਹ ਆਪਣੇ ਯਾਹਵੇਹ ਦਾ ਆਦਰ ਕਰਨਾ ਸਿੱਖੇ ਅਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਅਤੇ ਇਨ੍ਹਾਂ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰੇ ਅਤੇ ਬਿਧੀਆਂ ਨੂੰ ਪੂਰਾ ਕਰੇ।

20ਅਤੇ ਆਪਣੇ ਆਪ ਨੂੰ ਆਪਣੇ ਇਸਰਾਏਲੀਆਂ ਭਰਾਵਾਂ ਨਾਲੋਂ ਉੱਤਮ ਨਾ ਸਮਝੋ, ਅਤੇ ਬਿਵਸਥਾ ਤੋਂ ਸੱਜੇ ਜਾਂ ਖੱਬੇ ਨਾ ਮੁੜੋ। ਫਿਰ ਉਹ ਅਤੇ ਉਸਦੀ ਔਲਾਦ ਇਸਰਾਏਲ ਉੱਤੇ ਲੰਮਾ ਸਮਾਂ ਰਾਜ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.