ਬਿਵਸਥਾ 18

ਉਹਨਾਂ ਦੀ ਆਪਣੇ ਇਸਰਾਏਲੀਆਂ ਵਿੱਚ ਕੋਈ ਵਿਰਾਸਤ ਨਹੀਂ ਹੋਵੇਗੀ ਕਿਉਂਕਿ ਯਾਹਵੇਹ ਹੀ ਉਹਨਾਂ ਦੀ ਵਿਰਾਸਤ ਹੈ, ਜਿਵੇਂ ਉਸਨੇ ਉਹਨਾਂ ਨਾਲ ਵਾਅਦਾ ਕੀਤਾ ਸੀ।

Deuteronomy 18:2 (UKJV) Therefore shall they have no inheritance among their brethren: the LORD is their inheritance, as he has said unto them.

1ਲੇਵੀ ਜਾਜਕਾਂ ਨੂੰ, ਸਗੋਂ ਲੇਵੀ ਦੇ ਸਾਰੇ ਗੋਤ ਨੂੰ ਇਸਰਾਏਲ ਦੇ ਨਾਲ ਕੋਈ ਵੰਡ ਜਾਂ ਵਿਰਾਸਤ ਨਹੀਂ ਹੋਵੇਗੀ। ਉਹ ਯਾਹਵੇਹ ਨੂੰ ਚੜ੍ਹਾਈਆਂ ਗਈਆਂ ਅੱਗ ਦੀਆਂ ਭੇਟਾਂ ਅਤੇ ਉਸ ਦੇ ਭਾਗ ਵਿੱਚੋਂ ਖਾਣਗੇ।

2ਉਹਨਾਂ ਦੀ ਆਪਣੇ ਇਸਰਾਏਲੀਆਂ ਵਿੱਚ ਕੋਈ ਵਿਰਾਸਤ ਨਹੀਂ ਹੋਵੇਗੀ ਕਿਉਂਕਿ ਯਾਹਵੇਹ ਹੀ ਉਹਨਾਂ ਦੀ ਵਿਰਾਸਤ ਹੈ, ਜਿਵੇਂ ਉਸਨੇ ਉਹਨਾਂ ਨਾਲ ਵਾਅਦਾ ਕੀਤਾ ਸੀ।

3ਲੋਕਾਂ ਵੱਲੋਂ ਜਿਹੜੇ ਬਲੀ ਚੜ੍ਹਾਉਂਦੇ ਹਨ, ਜਾਜਕਾਂ ਦਾ ਇਹ ਹੱਕ ਹੋਵੇਗਾ, ਭਾਵੇਂ ਉਹ ਬਲਦ ਚੜ੍ਹਾਉਣ ਭਾਵੇਂ ਲੇਲਾ, ਉਹ ਜਾਜਕ ਨੂੰ ਮੋਢਾ, ਦੋਵੇਂ ਗੱਲੀਆਂ ਅਤੇ ਢਿੱਡ ਦੇਣ।

4ਤੁਸੀਂ ਉਹਨਾਂ ਨੂੰ ਆਪਣੇ ਅੰਨ ਦਾ ਪਹਿਲਾ ਫਲ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦਾ ਤੇਲ ਅਤੇ ਆਪਣੀਆਂ ਭੇਡਾਂ ਦੀ ਕਤਰੀ ਹੋਈ ਪਹਿਲੀ ਉੱਨ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.