1ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਕੌਮਾਂ ਨੂੰ ਤਬਾਹ ਕਰ ਦੇਵੇ, ਜਿਨ੍ਹਾਂ ਦੀ ਧਰਤੀ ਉਹ ਤੁਹਾਨੂੰ ਦੇਣ ਵਾਲਾ ਹੈ ਅਤੇ ਜਦੋਂ ਤੁਸੀਂ ਉਹਨਾਂ ਦੇ ਉੱਤੇ ਕਬਜ਼ਾ ਕਰਕੇ ਉਹਨਾਂ ਦੇ ਸ਼ਹਿਰਾਂ ਤੇ ਘਰਾਂ ਵਿੱਚ ਵੱਸਣ ਲੱਗ ਪਵੋ,
2ਤਦ ਤੁਸੀਂ ਆਪਣੇ ਲਈ ਉਸ ਧਰਤੀ ਵਿੱਚ ਤਿੰਨ ਸ਼ਹਿਰ ਅਲੱਗ ਰੱਖੋ, ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਅਧਿਕਾਰ ਦੇਣ ਲਈ ਦੇ ਰਿਹਾ ਹੈ।
3ਤੁਸੀਂ ਆਪਣੇ ਰਾਹ ਠੀਕ ਕਰ ਲਓ ਅਤੇ ਆਪਣੇ ਦੇਸ਼ ਦੀਆਂ ਹੱਦਾਂ ਨੂੰ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਿੱਚ ਦੇ ਰਿਹਾ ਹੈ, ਤਿੰਨ ਹਿੱਸਿਆਂ ਵਿੱਚ ਵੰਡ ਲੈਣਾ ਤਾਂ ਜੋ ਹਰੇਕ ਖੂਨੀ ਉੱਥੇ ਭੱਜ ਜਾਵੇ।
4ਇਹ ਉਸ ਵਿਅਕਤੀ ਦੇ ਲਈ ਨਿਯਮ ਹੈ ਜੋ ਕਿਸੇ ਵਿਅਕਤੀ ਨੂੰ ਮਾਰਦਾ ਹੈ ਅਤੇ ਸੁਰੱਖਿਆ ਲਈ ਉੱਥੋਂ ਭੱਜ ਜਾਂਦਾ ਹੈ, ਕੋਈ ਵੀ ਜਿਹੜਾ ਕਿਸੇ ਗੁਆਂਢੀ ਨੂੰ ਅਣਜਾਣੇ ਵਿੱਚ, ਬਿਨਾਂ ਸੋਚੇ ਸਮਝੇ ਮਾਰ ਦਿੰਦਾ ਹੈ।