ਬਿਵਸਥਾ 2

ਅੱਜ ਦੇ ਦਿਨ ਮੈਂ ਅਕਾਸ਼ ਹੇਠਲੀਆਂ ਸਾਰੀਆਂ ਕੌਮਾਂ ਉੱਤੇ ਤੇਰੇ ਭੈ ਅਤੇ ਡਰ ਨੂੰ ਪਾਉਣਾ ਸ਼ੁਰੂ ਕਰਾਂਗਾ। ਉਹ ਤੁਹਾਡੀਆਂ ਖਬਰਾਂ ਸੁਣਨਗੇ ਅਤੇ ਤੁਹਾਡੇ ਕਾਰਨ ਕੰਬਣਗੇ ਅਤੇ ਦੁਖੀ ਹੋਣਗੇ।”

Deuteronomy 2:25 (UKJV) This day will I begin to put the dread of you and the fear of you upon the nations that are under the whole heaven, who shall hear report of you, and shall tremble, and be in anguish because of you.

23ਅਤੇ ਅਵੀ ਜਿਹੜੇ ਗਾਜ਼ਾ ਤੱਕ ਦੇ ਪਿੰਡਾਂ ਵਿੱਚ ਰਹਿੰਦੇ ਸਨ, ਕਫ਼ਤੋਰਬ ਤੋਂ ਆਏ ਕਫ਼ਤੋਰੀਆਂ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਸਥਾਨਾਂ ਵਿੱਚ ਵੱਸ ਗਏ।

24“ਹੁਣ ਚੱਲੋ, ਅਰਨੋਨ ਘਾਟੀ ਨੂੰ ਪਾਰ ਕਰੋ ਅਤੇ ਵੇਖੋ, ਮੈਂ ਹੇਸ਼ਬੋਨ ਦਾ ਰਾਜਾ ਸੀਹੋਨ ਅਮੋਰੀ ਅਤੇ ਉਹ ਦਾ ਦੇਸ਼ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਇਸ ਉੱਤੇ ਕਬਜ਼ਾ ਕਰਨਾ ਸ਼ੁਰੂ ਕਰੋ ਅਤੇ ਉਸ ਨਾਲ ਲੜਾਈ ਛੇੜ ਦਿਓ।

25ਅੱਜ ਦੇ ਦਿਨ ਮੈਂ ਅਕਾਸ਼ ਹੇਠਲੀਆਂ ਸਾਰੀਆਂ ਕੌਮਾਂ ਉੱਤੇ ਤੇਰੇ ਭੈ ਅਤੇ ਡਰ ਨੂੰ ਪਾਉਣਾ ਸ਼ੁਰੂ ਕਰਾਂਗਾ। ਉਹ ਤੁਹਾਡੀਆਂ ਖਬਰਾਂ ਸੁਣਨਗੇ ਅਤੇ ਤੁਹਾਡੇ ਕਾਰਨ ਕੰਬਣਗੇ ਅਤੇ ਦੁਖੀ ਹੋਣਗੇ।”

26ਕੇਦੇਮੋਥ ਦੇ ਮਾਰੂਥਲ ਤੋਂ ਮੈਂ ਹੇਸ਼ਬੋਨ ਦੇ ਰਾਜੇ ਸੀਹੋਨ ਕੋਲ ਸੰਦੇਸ਼ਵਾਹਕਾਂ ਨੂੰ ਸ਼ਾਂਤੀ ਦੀਆਂ ਇਹ ਗੱਲਾਂ ਆਖਣ ਲਈ ਭੇਜਿਆ,

27“ਸਾਨੂੰ ਤੁਹਾਡੇ ਦੇਸ਼ ਵਿੱਚੋਂ ਦੀ ਲੰਘਣ ਦਿਓ। ਅਸੀਂ ਮੁੱਖ ਸੜਕ ਉੱਤੇ ਰਹਾਂਗੇ, ਅਸੀਂ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜਾਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.