22ਯਾਹਵੇਹ ਨੇ ਏਸਾਓ ਦੇ ਉੱਤਰਾਧਿਕਾਰੀਆਂ ਲਈ ਵੀ ਅਜਿਹਾ ਹੀ ਕੀਤਾ ਸੀ, ਜੋ ਸੇਈਰ ਵਿੱਚ ਰਹਿੰਦੇ ਸਨ, ਜਦੋਂ ਉਸਨੇ ਹੋਰੀਆਂ ਨੂੰ ਉਹਨਾਂ ਦੇ ਸਾਹਮਣੇ ਤੋਂ ਤਬਾਹ ਕੀਤਾ ਸੀ। ਉਹਨਾਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਅੱਜ ਤੱਕ ਉਹਨਾਂ ਦੇ ਸਥਾਨ ਉੱਤੇ ਰਹਿੰਦੇ ਹਨ।
23ਅਤੇ ਅਵੀ ਜਿਹੜੇ ਗਾਜ਼ਾ ਤੱਕ ਦੇ ਪਿੰਡਾਂ ਵਿੱਚ ਰਹਿੰਦੇ ਸਨ, ਕਫ਼ਤੋਰਬ ਤੋਂ ਆਏ ਕਫ਼ਤੋਰੀਆਂ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਸਥਾਨਾਂ ਵਿੱਚ ਵੱਸ ਗਏ।
24“ਹੁਣ ਚੱਲੋ, ਅਰਨੋਨ ਘਾਟੀ ਨੂੰ ਪਾਰ ਕਰੋ ਅਤੇ ਵੇਖੋ, ਮੈਂ ਹੇਸ਼ਬੋਨ ਦਾ ਰਾਜਾ ਸੀਹੋਨ ਅਮੋਰੀ ਅਤੇ ਉਹ ਦਾ ਦੇਸ਼ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਇਸ ਉੱਤੇ ਕਬਜ਼ਾ ਕਰਨਾ ਸ਼ੁਰੂ ਕਰੋ ਅਤੇ ਉਸ ਨਾਲ ਲੜਾਈ ਛੇੜ ਦਿਓ।
25ਅੱਜ ਦੇ ਦਿਨ ਮੈਂ ਅਕਾਸ਼ ਹੇਠਲੀਆਂ ਸਾਰੀਆਂ ਕੌਮਾਂ ਉੱਤੇ ਤੇਰੇ ਭੈ ਅਤੇ ਡਰ ਨੂੰ ਪਾਉਣਾ ਸ਼ੁਰੂ ਕਰਾਂਗਾ। ਉਹ ਤੁਹਾਡੀਆਂ ਖਬਰਾਂ ਸੁਣਨਗੇ ਅਤੇ ਤੁਹਾਡੇ ਕਾਰਨ ਕੰਬਣਗੇ ਅਤੇ ਦੁਖੀ ਹੋਣਗੇ।”
26ਕੇਦੇਮੋਥ ਦੇ ਮਾਰੂਥਲ ਤੋਂ ਮੈਂ ਹੇਸ਼ਬੋਨ ਦੇ ਰਾਜੇ ਸੀਹੋਨ ਕੋਲ ਸੰਦੇਸ਼ਵਾਹਕਾਂ ਨੂੰ ਸ਼ਾਂਤੀ ਦੀਆਂ ਇਹ ਗੱਲਾਂ ਆਖਣ ਲਈ ਭੇਜਿਆ,