ਬਿਵਸਥਾ 2

ਯਾਹਵੇਹ ਨੇ ਏਸਾਓ ਦੇ ਉੱਤਰਾਧਿਕਾਰੀਆਂ ਲਈ ਵੀ ਅਜਿਹਾ ਹੀ ਕੀਤਾ ਸੀ, ਜੋ ਸੇਈਰ ਵਿੱਚ ਰਹਿੰਦੇ ਸਨ, ਜਦੋਂ ਉਸਨੇ ਹੋਰੀਆਂ ਨੂੰ ਉਹਨਾਂ ਦੇ ਸਾਹਮਣੇ ਤੋਂ ਤਬਾਹ ਕੀਤਾ ਸੀ। ਉਹਨਾਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਅੱਜ ਤੱਕ ਉਹਨਾਂ ਦੇ ਸਥਾਨ ਉੱਤੇ ਰਹਿੰਦੇ ਹਨ।

Deuteronomy 2:22 (UKJV) As he did to the children of Esau, which dwelt in Seir, when he destroyed the Horims from before them; and they succeeded them, and dwelt in their position even unto this day:

20(ਉਸ ਨੂੰ ਵੀ ਰਫ਼ਾਈ ਲੋਕਾਂ ਦਾ ਦੇਸ਼ ਮੰਨਿਆ ਜਾਂਦਾ ਸੀ, ਜੋ ਉੱਥੇ ਰਹਿੰਦੇ ਸਨ, ਪਰ ਅੰਮੋਨੀ ਲੋਕ ਉਹਨਾਂ ਨੂੰ ਜ਼ਮਜ਼ੂੰਮੀ ਆਖਦੇ ਸਨ)

21ਉਹ ਇੱਕ ਤਾਕਤਵਰ ਅਤੇ ਅਣਗਿਣਤ ਅਤੇ ਅਨਾਕੀਆਂ ਵਾਂਗ ਉੱਚੇ-ਲੰਮੇ ਲੋਕ ਸਨ। ਯਾਹਵੇਹ ਨੇ ਉਹਨਾਂ ਨੂੰ ਅੰਮੋਨੀਆਂ ਦੇ ਅੱਗਿਓਂ ਤਬਾਹ ਕਰ ਦਿੱਤਾ, ਜਿਨ੍ਹਾਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਹਨਾਂ ਦੇ ਸਥਾਨ ਉੱਤੇ ਵੱਸ ਗਏ।

22ਯਾਹਵੇਹ ਨੇ ਏਸਾਓ ਦੇ ਉੱਤਰਾਧਿਕਾਰੀਆਂ ਲਈ ਵੀ ਅਜਿਹਾ ਹੀ ਕੀਤਾ ਸੀ, ਜੋ ਸੇਈਰ ਵਿੱਚ ਰਹਿੰਦੇ ਸਨ, ਜਦੋਂ ਉਸਨੇ ਹੋਰੀਆਂ ਨੂੰ ਉਹਨਾਂ ਦੇ ਸਾਹਮਣੇ ਤੋਂ ਤਬਾਹ ਕੀਤਾ ਸੀ। ਉਹਨਾਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਅੱਜ ਤੱਕ ਉਹਨਾਂ ਦੇ ਸਥਾਨ ਉੱਤੇ ਰਹਿੰਦੇ ਹਨ।

23ਅਤੇ ਅਵੀ ਜਿਹੜੇ ਗਾਜ਼ਾ ਤੱਕ ਦੇ ਪਿੰਡਾਂ ਵਿੱਚ ਰਹਿੰਦੇ ਸਨ, ਕਫ਼ਤੋਰਬ ਤੋਂ ਆਏ ਕਫ਼ਤੋਰੀਆਂ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਸਥਾਨਾਂ ਵਿੱਚ ਵੱਸ ਗਏ।

24“ਹੁਣ ਚੱਲੋ, ਅਰਨੋਨ ਘਾਟੀ ਨੂੰ ਪਾਰ ਕਰੋ ਅਤੇ ਵੇਖੋ, ਮੈਂ ਹੇਸ਼ਬੋਨ ਦਾ ਰਾਜਾ ਸੀਹੋਨ ਅਮੋਰੀ ਅਤੇ ਉਹ ਦਾ ਦੇਸ਼ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਇਸ ਉੱਤੇ ਕਬਜ਼ਾ ਕਰਨਾ ਸ਼ੁਰੂ ਕਰੋ ਅਤੇ ਉਸ ਨਾਲ ਲੜਾਈ ਛੇੜ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.