ਬਿਵਸਥਾ 2

(ਉਸ ਨੂੰ ਵੀ ਰਫ਼ਾਈ ਲੋਕਾਂ ਦਾ ਦੇਸ਼ ਮੰਨਿਆ ਜਾਂਦਾ ਸੀ, ਜੋ ਉੱਥੇ ਰਹਿੰਦੇ ਸਨ, ਪਰ ਅੰਮੋਨੀ ਲੋਕ ਉਹਨਾਂ ਨੂੰ ਜ਼ਮਜ਼ੂੰਮੀ ਆਖਦੇ ਸਨ)

Deuteronomy 2:20 (UKJV) (That also was accounted a land of giants: giants dwelt therein in old time; and the Ammonites call them Zamzummims;

18“ਅੱਜ ਤੂੰ ਮੋਆਬ ਦੇ ਇਲਾਕੇ ਵਿੱਚੋਂ ਦੀ ਲੰਘਣਾ ਹੈ ਜੋ ਆਰ ਨਗਰ ਵਿੱਚ ਹੈ।

19ਜਦੋਂ ਤੁਸੀਂ ਅੰਮੋਨੀਆਂ ਦੇ ਕੋਲ ਆਓ ਤਾਂ ਉਹਨਾਂ ਨੂੰ ਨਾ ਸਤਾਉਣਾ ਅਤੇ ਨਾ ਹੀ ਉਹਨਾਂ ਨੂੰ ਯੁੱਧ ਲਈ ਉਕਸਾਉਣਾ ਕਿਉਂ ਜੋ ਮੈਂ ਤੁਹਾਨੂੰ ਅੰਮੋਨੀਆਂ ਦੀ ਕਿਸੇ ਵੀ ਧਰਤੀ ਉੱਤੇ ਕਬਜ਼ਾ ਕਰਨ ਨਹੀਂ ਦਿਆਂਗਾ ਕਿਉਂ ਜੋ ਮੈਂ ਇਸਨੂੰ ਲੂਤ ਦੇ ਉੱਤਰਾਧਿਕਾਰੀਆਂ ਨੂੰ ਮਲਕੀਅਤ ਵਜੋਂ ਦੇ ਦਿੱਤਾ ਹੈ।”

20(ਉਸ ਨੂੰ ਵੀ ਰਫ਼ਾਈ ਲੋਕਾਂ ਦਾ ਦੇਸ਼ ਮੰਨਿਆ ਜਾਂਦਾ ਸੀ, ਜੋ ਉੱਥੇ ਰਹਿੰਦੇ ਸਨ, ਪਰ ਅੰਮੋਨੀ ਲੋਕ ਉਹਨਾਂ ਨੂੰ ਜ਼ਮਜ਼ੂੰਮੀ ਆਖਦੇ ਸਨ)

21ਉਹ ਇੱਕ ਤਾਕਤਵਰ ਅਤੇ ਅਣਗਿਣਤ ਅਤੇ ਅਨਾਕੀਆਂ ਵਾਂਗ ਉੱਚੇ-ਲੰਮੇ ਲੋਕ ਸਨ। ਯਾਹਵੇਹ ਨੇ ਉਹਨਾਂ ਨੂੰ ਅੰਮੋਨੀਆਂ ਦੇ ਅੱਗਿਓਂ ਤਬਾਹ ਕਰ ਦਿੱਤਾ, ਜਿਨ੍ਹਾਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਹਨਾਂ ਦੇ ਸਥਾਨ ਉੱਤੇ ਵੱਸ ਗਏ।

22ਯਾਹਵੇਹ ਨੇ ਏਸਾਓ ਦੇ ਉੱਤਰਾਧਿਕਾਰੀਆਂ ਲਈ ਵੀ ਅਜਿਹਾ ਹੀ ਕੀਤਾ ਸੀ, ਜੋ ਸੇਈਰ ਵਿੱਚ ਰਹਿੰਦੇ ਸਨ, ਜਦੋਂ ਉਸਨੇ ਹੋਰੀਆਂ ਨੂੰ ਉਹਨਾਂ ਦੇ ਸਾਹਮਣੇ ਤੋਂ ਤਬਾਹ ਕੀਤਾ ਸੀ। ਉਹਨਾਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਅੱਜ ਤੱਕ ਉਹਨਾਂ ਦੇ ਸਥਾਨ ਉੱਤੇ ਰਹਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.