16ਹੁਣ ਜਦੋਂ ਇਨ੍ਹਾਂ ਲੋਕਾਂ ਵਿੱਚੋਂ ਸਾਰੇ ਲੜਾਕੂ ਮਰ ਗਏ।
17ਯਾਹਵੇਹ ਨੇ ਮੈਨੂੰ ਆਖਿਆ,
18“ਅੱਜ ਤੂੰ ਮੋਆਬ ਦੇ ਇਲਾਕੇ ਵਿੱਚੋਂ ਦੀ ਲੰਘਣਾ ਹੈ ਜੋ ਆਰ ਨਗਰ ਵਿੱਚ ਹੈ।
19ਜਦੋਂ ਤੁਸੀਂ ਅੰਮੋਨੀਆਂ ਦੇ ਕੋਲ ਆਓ ਤਾਂ ਉਹਨਾਂ ਨੂੰ ਨਾ ਸਤਾਉਣਾ ਅਤੇ ਨਾ ਹੀ ਉਹਨਾਂ ਨੂੰ ਯੁੱਧ ਲਈ ਉਕਸਾਉਣਾ ਕਿਉਂ ਜੋ ਮੈਂ ਤੁਹਾਨੂੰ ਅੰਮੋਨੀਆਂ ਦੀ ਕਿਸੇ ਵੀ ਧਰਤੀ ਉੱਤੇ ਕਬਜ਼ਾ ਕਰਨ ਨਹੀਂ ਦਿਆਂਗਾ ਕਿਉਂ ਜੋ ਮੈਂ ਇਸਨੂੰ ਲੂਤ ਦੇ ਉੱਤਰਾਧਿਕਾਰੀਆਂ ਨੂੰ ਮਲਕੀਅਤ ਵਜੋਂ ਦੇ ਦਿੱਤਾ ਹੈ।”
20(ਉਸ ਨੂੰ ਵੀ ਰਫ਼ਾਈ ਲੋਕਾਂ ਦਾ ਦੇਸ਼ ਮੰਨਿਆ ਜਾਂਦਾ ਸੀ, ਜੋ ਉੱਥੇ ਰਹਿੰਦੇ ਸਨ, ਪਰ ਅੰਮੋਨੀ ਲੋਕ ਉਹਨਾਂ ਨੂੰ ਜ਼ਮਜ਼ੂੰਮੀ ਆਖਦੇ ਸਨ)