14ਕਾਦੇਸ਼ ਬਰਨੇਆ ਤੋਂ ਤੁਰ ਕੇ ਜ਼ਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘਣ ਤੱਕ ਸਾਨੂੰ ਅਠੱਤੀ ਸਾਲ ਲੱਗੇ, ਉਦੋਂ ਤੱਕ, ਲੜਨ ਵਾਲੇ ਆਦਮੀਆਂ ਦੀ ਉਹ ਪੂਰੀ ਪੀੜ੍ਹੀ ਡੇਰੇ ਤੋਂ ਖਤਮ ਹੋ ਗਈ ਸੀ, ਜਿਵੇਂ ਕਿ ਯਾਹਵੇਹ ਨੇ ਉਹਨਾਂ ਨਾਲ ਸਹੁੰ ਖਾਧੀ ਸੀ।
15ਯਾਹਵੇਹ ਦਾ ਹੱਥ ਉਹਨਾਂ ਦੇ ਵਿਰੁੱਧ ਸੀ ਜਦ ਤੱਕ ਉਹ ਸਾਰੇ ਦੇ ਸਾਰੇ ਡੇਰੇ ਵਿੱਚੋਂ ਪੂਰੀ ਤਰ੍ਹਾਂ ਮਿਟ ਨਾ ਜਾਂਦੇ।
16ਹੁਣ ਜਦੋਂ ਇਨ੍ਹਾਂ ਲੋਕਾਂ ਵਿੱਚੋਂ ਸਾਰੇ ਲੜਾਕੂ ਮਰ ਗਏ।
17ਯਾਹਵੇਹ ਨੇ ਮੈਨੂੰ ਆਖਿਆ,
18“ਅੱਜ ਤੂੰ ਮੋਆਬ ਦੇ ਇਲਾਕੇ ਵਿੱਚੋਂ ਦੀ ਲੰਘਣਾ ਹੈ ਜੋ ਆਰ ਨਗਰ ਵਿੱਚ ਹੈ।